ਐਸ ਆਈ ਟੀ ਬਿਨਾਂ ਕਾਰਨ ਅਕਾਲੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ : ਬਾਦਲ

ਮੁਕਤਸਰ, 23 ਮਾਰਚ (ਸ.ਬ.) : ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰਾਂ ਤੇ ਤਿੱਖਾ ਹਮਲਾ ਬੋਲਿਆ ਹੈ| ਬਾਦਲ ਨੇ ਟਕਸਾਲੀਆਂ ਦੀ ਪਰਿਭਾਸ਼ਾ ਦੱਸਦੇ ਹੋਏ ਕਿਹਾ ਕਿ ਮਾਂ ਪਾਰਟੀ ਨੂੰ ਔਖੇ ਸਮੇਂਵਿੱਚ ਛੱਡਣ ਵਾਲੇ ਲੀਡਰ ਕਦੇ ਵੀ ਟਕਸਾਲੀ ਨਹੀਂ ਹੁੰਦੇ| ਐਸ. ਆਈ. ਟੀ. ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਵਰਕਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ| ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਵੀ ਐਸ.ਆਈ.ਟੀ. ਬੇਵਜ੍ਹਾ ਵਾਰ-ਵਾਰ ਪੁੱਛਗਿੱਛ ਕਰ ਰਹੀ ਹੈ|
ਅਕਾਲੀ ਦਲ ਵਿੱਚ ਪਈ ਫੁੱਟ ਨੂੰ ਲੋਕ ਸਭਾ ਚੋਣਾਂ ਦੌਰਾਨ ਮਹਿਸੂਸ ਕੀਤਾ ਜਾ ਰਿਹਾ ਹੈ| ਬੀਤੇ ਦਿਨੀਂ ਸੁਖਬੀਰ ਬਾਦਲ ਵਲੋਂ ਸੁਖਦੇਵ ਢੀਂਡਸਾ ਨੂੰ ਜਿੱਥੇ ਵਾਪਸੀ ਦੀ ਅਪੀਲ ਕੀਤੀ ਗਈ ਸੀ, ਉੱਥੇ ਹੀ ਸਰਦਾਰ ਬਾਦਲ ਦਾ ਟਕਸਾਲੀਆਂ ਨੂੰ ਮਿਹਣਾ ਕਿਤੇ ਨਾ ਕਿਤੇ ਪਾਰਟੀ ਵਿੱਚ ਉਨ੍ਹਾਂ ਦੀ ਬੁਰੇ ਸਮੇਂ ਵਿੱਚ ਲੋੜ ਨੂੰ ਦਰਸ਼ਾ ਰਿਹਾ ਹੈ|

Leave a Reply

Your email address will not be published. Required fields are marked *