ਐਸ ਉ ਆਈ ਦੇ ਆਗੂਆਂ ਨੇ ਫਾਰਮ ਭਰੋ ਮੁਹਿੰਮ ਤੇਜ਼ ਕੀਤੀ

ਐਸ.ਏ.ਐਸ.ਨਗਰ, 8 ਦਸੰਬਰ (ਸ.ਬ.) ਪਾਰਟੀ ਵੱਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ ਉਹ ਤਨਦੇਹੀ ਨਾਲ ਨਿਭਾਵਾਂਗੇ ਅਤੇ ਪਾਰਟੀ ਦੇ ਲਈ ਰਾਤ-ਦਿਨ ਕੰਮ ਕਰਾਂਗੇ ਅਤੇ ਪਾਰਟੀ ਦੀ ਮਜਬੂਤੀ ਲਈ ਹਰ ਸਮੇਂ ਤਿਆਰ ਰਹਾਂਗੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਪ੍ਰੀਤ ਸਿੰਘ ਤੂਰ ਸੀਨੀਅਰ ਮੀਤ ਪ੍ਰਧਾਨ ਐਸ.T.ਆਈ ਮਾਲਵਾ ਜੋਨ-2, ਸਿਕੰਦਰ ਸਿੰਘ ਬਾਜਵਾ ਜਨਰਲ ਸਕੱਤਰ ਮਾਲਵਾ ਜੋਨ-2 ਐਸ T ਆਈ, ਨਰਿੰਦਰ ਸਿੰਘ ਨੱਤ ਮੀਤ ਪ੍ਰਧਾਨ ਸੋਈ ਮਾਲਵਾ ਜੋਨ-2 ਨੇ ਸਾਂਝੇ ਤੌਰ ਤੇ ਫਾਰਮ ਭਰਨ ਸਮੇਂ ਕੀਤਾ| ਇਹਨਾਂ ਨੇਤਾਵਾਂ ਨੇ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਦਾ ਹੀ ਪੰਜਾਬ ਦੀ ਭਲਾਈ ਵਾਸਤੇ ਕੰਮ ਕੀਤਾ ਅੱਜ ਅਗਰ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਹੈ ਨਾਲ ਹੀ ਅਗਾਂਹ ਵਾਸਤੇ ਵੀ ਪੰਜਾਬ ਨੂੰ ਭਵਿੱਖ ਵਿੱਚ ਹਰ ਕਦਮ ਬੜੀ ਹੀ ਸਿਆਣਪ ਅਤੇ ਸੂਝਵਾਨਤਾ ਨਾਲ ਚੁੱਕਿਆ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸੋਈ ਨੇ ਪਹਿਲਾਂ ਵੀ ਸਦਾ ਹੀ ਅਗਾਂਹ ਵਧਕੇ ਕੰਮ ਕੀਤਾ ਹੈ ਅਤੇ ਹੁਣੇ ਵੀ ਸ੍ਰ. ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਮੁਹਾਲੀ ਅਤੇ ਇਸਦੇ ਨਾਲ ਲਗਦੇ ਸਾਰੇ ਹੀ ਇਲਾਕਿਆਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਲਿਜਾਇਆ ਜਾ ਰਿਹਾ ਹੈ|
ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਫੇਜ਼-11, ਬਾਕਰਪੁਰ, ਮਟਰਾਂ, ਬੜੀ, ਰੁੜਕਾ, ਪਾਪੜੀ, ਚਾਚੋਮਾਜਰਾ, ਕੁੰਭੜਾ, ਮਟੌਰ, ਪ੍ਰੇਮਗੜ ਸਾਰੇ ਫਾਰਮ ਦਾ ਕੰਮ ਮੁਕੰਮਲ ਹੋ ਚੁੱਕਾ ਹੈ| ਦੂਜੇ ਪਾਸੇ ਨਰਿੰਦਰ ਸਿਘ ਨੱਤ ਨੇ ਕਿਹਾ ਕਿ ਸਿਆਉ ਪੇਂਤੋ, ਕੁਰੜਾ-ਕੁਰੜੀ, ਫੈਦਾ ਜਗਤਪੁਰਾ ਆਦਿ ਵਿੱਚ ਫਾਰਮ ਭਰੇ ਜਾ ਰਹੇ ਹਨ ਅਤੇ ਸਿਕੰਦਰ ਸਿੰਘ ਬਾਜਵਾ ਨੇ ਫੇਜ਼-5, ਫੇਜ਼-4, ਬੜਮਾਜਰਾ, ਦਾਉਂ, ਰਾਮਗੜ੍ਹ ਇੰਡਸਟਰੀ ਏਰੀਆ ਫੇਜ਼-7, 8 ਅਤੇ ਹੋਰ ਵੀ ਕਾਫੀ ਏਰੀਆ ਜਿਸ ਵਿੱਚ ਐਸ.ਉ.ਆਈ ਵੱਲੋਂ ਫਾਰਮ ਭਰ ਕੇ ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰਪਤੀ ਨੂੰ ਭੇਜੇ ਜਾ ਰਹੇ ਹਨ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਬੈਦਵਾਨ, ਬਰਿੰਦਰ ਬਰਾੜ, ਹਰਮਨ ਰਾਮਪੁਰ, ਕੁਲਦੀਪ ਲੰਬੜ, ਕੰਵਲਦੀਪ ਸਿੰਘ, ਗੁਰਇੰਦਰ ਗੁਰੀ, ਰਾਜਬੀਰ ਸਮਰਾਉਂ, ਲਾਡੀ ਮਾਣਕਪੁਰ, ਹਰਸ਼ ਜੀਰਕਪੁਰ, ਸ਼ੋਕੀ ਰੁੜਕਾ, ਰਾਹੁਲ ਨੈਗੀ, ਵਿੱਕੀ ਰਾਜਪੂਤ, ਮਲਕੀਤ ਸਿੰਘ ਬਾਕਰਪੁਰ, ਹਰਪ੍ਰੀਤ ਸਿੰਘ ਬਾਕਰਪੁਰ, ਗਗਨਦੀਪ ਸੋਹਾਣਾ, ਗੁਰਜੰਟ ਸੋਹਾਣਾ, ਮੰਨਾ ਸੋਹਾਣਾ, ਸੁੱਖ ਬਠਿੰਡਾ, ਅਰਵਿੰਦਰ ਧਾਲੀਵਾਲ, ਇੰਦਰਜੀਤ ਸ਼ਾਮਪੁਰ, ਰਵਿੰਦਰ ਸ਼ਾਮਪੁਰ ਅਤੇ ਹੋਰ ਵੀ ਐਸ.ਉ.ਆਈ ਦੇ ਸਰਗਰਮ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *