ਐਸ. ਏ. ਐਸ. ਨਗਰ ਨੂੰ ਪੰਜਾਬੀ ਸਰਗਰਮੀਆਂ ਦਾ ਕੇਂਦਰ ਬਣਾਉਣ ਦੀ ਲੋੜ : ਧਨੋਆ

ਐਸ ਏ ਐਸ ਨਗਰ, 30 ਦਸੰਬਰ (ਸ.ਬ.) ਸੈਕਟਰ 69 ਵਿਖੇ ਪੰਜਾਬੀ ਭਵਨ ਬਣਾਉਣ ਲਈ ਪੰਜਾਬੀ ਬੁੱਧੀਜੀਵੀਆਂ ਦਾ ਕੌਂਸਲਰ ਸਤਵੀਰ ਸਿੰਘ ਧਨੋਆ, ਪ੍ਰਧਾਨ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ (ਰਜਿ:) ਦੀ ਅਗਵਾਈ ਵਿੱਚ ਇੱਕ ਭਰਵਾਂ ਇਕੱਠ ਕੀਤਾ ਗਿਆ| ਜਿਸ ਵਿੱਚ ਪੰਜਾਬੀ ਦੇ ਮਸ਼ਹੂਰ ਕਵੀਆਂ, ਕਹਾਣੀਕਾਰਾਂ, ਰੰਗਮੰਚ ਕਲਾਕਾਰਾਂ, ਲੋਕ ਗਾਇਕਾਂ ਅਤੇ ਪੰਜਾਬੀ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੇ ਭਾਗ ਲਿਆ|
ਇਸ ਦੀ ਅਗਵਾਈ ਕਰਦੇ ਹੋਏ ਸ੍ਰੀ ਧਨੋਆ ਨੇ ਕਿਹਾ ਕਿ ਪੰਜਾਬੀ ਗਤੀਵਿਧੀਆਂ ਪ੍ਰਤੀ ਸ਼ਹਿਰ ਵਿੱਚ ਕੋਈ ਵੀ ਅਜਿਹੀ ਸਾਂਝੀ ਥਾਂ ਨਹੀਂ ਹੈ ਜਿੱਥੇ ਇੱਕ ਛੱਤ ਹੇਠ ਬੈਠ ਕੇ ਪੰਜਾਬੀ ਪ੍ਰੇਮੀ ਆਪਣੀਆਂ ਗਤੀਵਿਧੀਆਂ ਕਰ ਸਕਣ| ਇਸ ਲਈ ਪੰਜਾਬੀ ਭਵਨ ਦੀ ਸਖਤ ਲੋੜ ਹੈ|
ਉਨ੍ਹਾਂ ਕਿਹਾ ਕਿ ਕਾਫੀ ਅਰਸਾ ਪਹਿਲਾਂ ਨਗਰ ਨਿਗਮ ਹਾਊਸ ਵਿੱਚੋਂ ਮਤਾ ਪਾਸ ਕਰਕੇ ਗਮਾਡਾ ਨੂੰ ਭੇਜਿਆ ਗਿਆ ਸੀ ਪਰ ਉੱਸ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ| ਜਿਸ ਕਰਕੇ ਸਮੂਹ ਪੰਜਾਬੀ ਹਿਤੈਸ਼ੀਆਂ ਵਿੱਚ ਭਾਰੀ ਰੋਸ ਦੀ ਭਾਵਨਾ ਹੈ|
ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਮੋਹਨਬੀਰ ਸਿੰਘ ਸ਼ੇਰਗਿੱਲ ਡਾਇਰੈਕਟਰ ਪੈਰਾਗਾਨ ਸਕੂਲ, ਜਸਵੀਰ ਕੌਰ ਸੈਕਟਰ 71, ਨਰੰਜਣ ਸਿੰਘ ਲਹਿਲ – ਪ੍ਰਧਾਨ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ, ਸੰਜੀਵਨ ਸਿੰਘ ਪ੍ਰਧਾਨ ਸਰਘੀਕਲਾ ਕੇਂਦਰ, ਜਗਦੀਸ਼ ਸਿੰਘ ਸਕੱਤਰ ਮੁਹਾਲੀ ਸਿਟੀਜਨ ਵੈਲਫੇਅਰ ਕੌਂਸਲ ਫੇਜ਼ 11, ਜਸਰਾਜ ਸਿੰਘ ਸੋਨੂੰ ਚੇਅਰਮੈਨ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼ 11, ਭੁਪਿੰਦਰ ਸਿੰਘ ਬੱਲ ਪ੍ਰਧਾਨ ਆਲ ਰੈਜੀਡੈਂਟ ਵੈਲਫੇਅਰ ਸੁਸਾਇਟੀ, ਰੇਸ਼ਮ ਸਿੰਘ ਮੈਂਬਰ ਯੂ.ਐਨ.ਓ., ਪ੍ਰਸਿੱਧ ਸਾਹਿਤਕਾਰ ਬਾਬੂ ਰਾਮ ਦੀਵਾਨਾ, ਨਿਰਮਲ ਸਿੰਘ ਬਲਿੰਗ ਪ੍ਰਧਾਨ ਸੈਕਟਰ 71, ਕੁਲਦੀਪ ਸਿੰਘ ਭਿੰਡਰ ਪ੍ਰਧਾਨ ਐਸੋਸੀਏਸ਼ਨ ਸੈਕਟਰ 70, ਬਲਜੀਤ ਸਿੰਘ ਖਾਲਸਾ ਨੇ ਸੰਬੋਧਨ ਕੀਤਾ| ਜਿਨ੍ਹਾਂ ਨੇ ਪੰਜਾਬ ਮਾਂ ਬੋਲੀ ਪ੍ਰਤੀ ਸਰਕਾਰਾਂ ਦੇ ਰਵੱਈਏ ਅਤੇ ਲੋਕਾਂ ਦੀ ਬੇਰੁਖੀ ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬੀ ਪ੍ਰੇਮੀਆਂ ਨੂੰ ਪੰਜਾਬੀ ਭਵਨ ਪ੍ਰਤੀ ਲਾਮਬੰਦ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਤਾਂ ਜੋ ਐਸ ਏ ਐਸ ਨਗਰ ਵਿੱਚ ਪੰਜਾਬੀ ਭਵਨ ਬਣ ਸਕੇ|
ਇਸ ਮੌਕੇ ਤੇ ਪ੍ਰਭਦਿਆਲ ਸਿੰਘ ਵਧਵਾ ਪ੍ਰਧਾਨ ਐਸੋਸੀਏਸ਼ਨ ਫੇਜ਼ 5, ਜੈ ਸਿੰਘ ਸੈਭੀ ਸਕੱਤਰ ਐਸੋਸੀਏਸ਼ਨ ਫੇਜ਼ 5, ਜਗਤਾਰ ਸਿੰਘ ਬਾਰੀਆ, ਪ੍ਰਿੰਸੀਪਲ ਨਾਨਕ ਸਿੰਘ, ਕਰਮ ਸਿੰਘ ਮਾਵੀ, ਮੇਜਰ ਸਿੰਘ, ਕਰਨਲ ਡੀ.ਪੀ. ਸਿੰਘ, ਪ੍ਰੇਮ ਸਿੰਘ ਗਿੱਲ, ਪਰਮਿੰਦਰ ਸਿੰਘ, ਗੁਰਮੀਤ ਸਿੰਘ ਸਰਾਓ, ਹਰਮੀਤ ਸਿੰਘ, ਕ੍ਰਿਪਾਲ ਸਿੰਘ ਲਿਬੜਾ, ਅਨਿੱਲ ਕੁਮਾਰ, ਐਸ.ਪੀ. ਦੁੱਗਲ, ਗੁਰਮੇਲ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ ਸੈਣੀ, ਆਰ.ਬੀ. ਐਸ. ਸਿੰਘ, ਭਰਪੂਰ ਸਿੰਘ, ਐਚ.ਐਸ. ਰਾਣਾ, ਹਰਵੰਤ ਸਿੰਘ ਗਰੇਵਾਲ, ਵਾਈ. ਕੇ. ਕੌਸ਼ਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *