ਐਸ.ਏ.ਐਸ ਨਗਰ ਵਿਕਾਸ ਪੱਖੋਂ ਚੰਡੀਗੜ੍ਹ ਨਾਲੋ ਹੋਵੇਗਾ ਬਿਹਤਰ : ਬਲਬੀਰ ਸਿੰਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ਼ਾਂ ਦੀ ਕਰਵਾਈ ਸ਼ੁਰੂਆਤ


ਐਸ.ਏ.ਐਸ ਨਗਰ, 2 ਜਨਵਰੀ (ਸ਼ਬ ਨਵੇਂ ਸ਼ੁਰੂ ਹੋਏ ਵਰ੍ਹੇ 2021 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਧਾਨ ਸਭਾ ਹਲਕੇ ਅੰਦਰ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ ਜਿਨ੍ਹਾਂ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ । ਇਹ ਗੱਲ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਆਖੀ। ਉਹਨਾਂ ਕਿਹਾ ਕਿ ਨਵੇਂ ਵਰ੍ਹੇ ਨੂੰ ਵਿਕਾਸ ਵਰ੍ਹੇ ਵਜੋਂ ਜਾਣਿਆ ਜਾਵੇਗਾ ਅਤੇ ਆਉਂਦੇ ਸਮੇਂ ਵਿੱਚ ਕਈ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਸ.ਏ.ਐਸ ਨਗਰ ਵਿਕਾਸ ਪੱਖੋਂ ਚੰਡੀਗੜ੍ਹ ਸ਼ਹਰਿ ਨਾਲੋਂ ਬਿਹਤਰ ਸ਼ਹਿਰ ਹੋਵੇਗਾ।
ਇਸ ਦੌਰਾਨ ਸ੍ਰ ਸਿੱਧੂ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ 1 ਕਰੋੜ 44 ਲੱਖ 88 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ। ਸ. ਸਿੱਧੂ ਨੇ ਦੱਸਿਆ ਕਿ ਫੇਜ਼-3 ਏ ਵਿੱਚ 22 ਲੱਖ 72 ਹਜ਼ਾਰ ਰੁਪਏ ਦੀ ਲਾਗਤ ਨਾਲ ਮਕਾਨ ਨੰਬਰ 484 ਦੇ ਨਜ਼ਦੀਕ ਪਾਰਕ ਦਾ ਨਵੀਨੀ ਕਰਨ, 15 ਲੱਖ 87 ਹਜ਼ਾਰ ਰੁਪਏ ਦੀ ਲਾਗਤ ਨਾਲ ਮਕਾਨ ਨੰਬਰ 482 ਤੋਂ ਆਰ.ਸੀ.ਸੀ. ਸਟਰੋਮ ਲਾਇਨ ਅਤੇ ਮੇਨ ਹੋਲ ਦੀ ਉਸਾਰੀ , 13 ਲੱਖ 30 ਹਜ਼ਾਰ ਰੁਪਏ ਦੀ ਲਾਗਤ ਨਾਲ ਫੇਜ਼ 3ਏ ਅਤੇ 3ਬੀ 1 ਵਿੱਚ ਟ੍ਰੈਫਿਕ ਸਿੰਗਲ ਪ੍ਰਬੰਧਨ, ਫੇਜ਼-4 ਦੇ ਵਾਰਡ ਨੰਬਰ 10 ਦੀਆਂ ਵੱਖ ਵੱਖ ਗਲੀਆਂ ਵਿੱਚ 14 ਲੱਖ 91 ਹਜ਼ਾਰ ਰੁਪਏ ਦੀ ਲਾਗਤ ਨਾਲ ਸਟੇਨਲੈਸ ਸਟੀਲ ਨੰਬਰ ਸਾਇਨ ਬੋਰਡ, ਪੇਵਰ ਬਲਾਕ ਅਤੇ ਫੁਟਕਲ ਮੁਰੰਮਤ ਦੇ ਕੰਮ 12 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਅਤੇ ਪੇਵਰ ਬਲਾਕ ਮਕਾਨ ਨੰਬਰ 1046 ਤੋਂ 14.60 ਲੱਖ ਰੁਪਏ ਦੀ ਲਾਗਤ ਨਾਲ, ਐਚ.ਐਮ. ਮਕਾਨਾਂ ਵਿੱਚ ਡੈਮੇਜ਼ ਪਾਇਪ ਸਿਵਰ, ਨਿਊ ਆਰ.ਸੀ.ਸੀ.ਪਾਇਪ ਸਮੇਤ ਹੋਰ ਕੰਮਾਂ ਤੇ 4 ਲੱਖ 99 ਹਜ਼ਾਰ ਰੁਪਏ ਖਰਚੇ ਜਾਣਗੇ । ਉਨ੍ਹਾਂ ਦੱਸਿਆ ਕਿ ਸਕੁਆਰਡਨ ਲੀਡਰ ਅਨਿਲ ਸ਼ਰਮਾ ਪਾਰਕ (ਬੋਗਿਨ ਵਿਲਿਆ ਗਾਰਡਨ) ਫੇਜ਼-4 ਵਿੱਚ 3 ਲੱਖ 79 ਹਜ਼ਾਰ ਰੁਪਏ ਦੀ ਲਾਗਤ ਨਾਲ ਜੋਗਿੰਗ ਟ੍ਰੈਕ ਦੀ ਉਸਾਰੀ ਕੀਤੀ ਜਾਵੇਗੀ । 13 ਲੱਖ 96 ਹਜਾਰ ਰੁਪਏ ਦੀ ਲਾਗਤ ਨਾਲ ਮਦਨਪੁਰ ਚੌਂਕ ਤੋਂ ਡੀਪਲਾਸਟ ਚੌਂਕ ਤੱਕ ਫੁੱਟਪਾਥ ਦੀ ਉਸਾਰੀ ਕੀਤੀ ਜਾਵੇਗੀ ।
ਉਹਨਾਂ ਦੱਸਿਆ ਕਿ ਦੱਸਿਆ ਕਿ ਫੇਜ਼-5 ਵਾਰਡ ਨੰਬਰ 9 ਵਿੱਚ ਸਰਕਾਰੀ ਸਕੂਲ ਦੇ ਸਾਹਮਣੇ 14 ਲੱਖ 86 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਲਗਾਏ ਜਾਣਗੇ ਅਤੇ 13 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਸਟੇਨਲੈਸ ਸਟੀਲ ਨੰਬਰ ਸਾਇਨ ਬੋਰਡ ਲਗਾਏ ਜਾਣਗੇ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸਾਬਕਾ ਕੌਸਲਰ ਕੁਲਜੀਤ ਸਿੰਘ ਬੇਦੀ, ਕੰਵਰਜੋਤ ਸਿੰਘ ਰਾਜਾ ਮੋਹਾਲੀ, ਕਮਿਸ਼ਨਰ ਨਗਰ ਨਿਗਮ ਡਾ. ਕਮਲ ਕੁਮਾਰ ਗਰਗ , ਮੁੱਖ ਇੰਜੀਨਿਅਰ ਸਥਾਨਕ ਸਰਕਾਰ ਵਿਭਾਗ ਮੁਕੇਸ਼ ਗਰਗ, ਬਲਜੀਤ ਕੌਰ, ਮਨਮੋਹਨ ਸਿੰਘ, ਬੂਟਾ ਸਿੰਘ , ਰੁਪਿੰਦਰ ਕੌਰ, ਸੁਖਪਾਲ ਸਿੰਘ, ਸੁਖਦੀਪ ਸਿੰਘ, ਐਡਵੋਕੇਟ ਰਿਪੂਦਮਨ, ਰਣਜੀਤ ਸਿੰਘ ਗਿੱਲ, ਗੁਰਮੀਤ ਸਿੰਘ, ਜਗਬੀਰ ਸਿੰਘ ਸਿੱਧੂ, ਅਮਰੀਕ ਸਿੰਘ, ਸੰਦੀਪ ਪੂਰੀ ਸਮੇਤ ਹੋਰ ਸ਼ਹਿਰੀ ਪਤਵੰਤੇ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *