ਐਸ.ਏ.ਐਸ ਨਗਰ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਰਾਜ ਪੱਧਰੀ ਸਮਾਗਮ

ਐਸ.ਏ.ਐਸ.ਨਗਰ, 21 ਜੂਨ (ਸ.ਬ.) ਇਨਸਾਨ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗ ਕਰਨਾ ਬੇਹੱਦ ਜਰੂਰੀ ਹੈ ਅਤੇ ਮਾਨਸਿਕ ਤਣਾਅ ਦੇ ਖਾਤਮੇ ਤੋਂ ਇਲਾਵਾ ਯੋਗ ਰਾਹੀਂ ਮਨ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਆਯੂਸ਼ ਵਿਭਾਗ ਪੰਜਾਬ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਐਸ.ਏ.ਐਸ ਨਗਰ ਦੇ ਸੈਕਟਰ 78 ਸਥਿਤ ਖੇਡ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਵਿਭਾਗ ਪੰਜਾਬ ਵੱਲੋਂ ਅੰਤਰ ਰਾਸ਼ਟਰੀ ਯੋਗ ਦਿਵਸ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੀਤਾ| ਇਸ ਤੋਂ ਪਹਿਲਾਂ ਡਾ. ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਡਾ. ਆਰ.ਪੀ ਸਿੰਘ, ਸਯੁੰਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨ (ਜ) ਜਸਬੀਰ ਸਿੰਘ, ਸਿਹਤ ਅਤੇ ਆਯੂਸ਼ ਵਿਭਾਗ ਦੇ ਅਧਿਕਾਰੀਆਂ ਨੇ ਸ਼ਮਾ ਰੌਸ਼ਨ ਕਰਕੇ ਰਾਜ ਪੱਧਰੀ ਸਮਾਗਮ ਦਾ ਰਸਮੀ ਅਗਾਜ਼ ਕੀਤਾ|
ਇਸ ਮੌਕੇ ਬੋਲਦਿਆਂ ਡਾ. ਸ਼ਰਮਾ ਨੇ ਕਿਹਾ ਕਿ ਯੋਗਾ ਭਾਰਤੀ ਸੰਸਕ੍ਰਿਤੀ ਦੀ ਦੁਨੀਆਂ ਨੂੰ ਮਹਾਨ ਦੇਣ ਹੈ ਵਿਸ਼ਵ ਪੱਧਰ ਤੇ ਮਾਨਤਾ ਮਿਲਣ ਨਾਲ ਯੋਗ ਨੂੰ ਦੁਨੀਆਂ ਵਿੱਚ ਵੱਖਰੀ ਪਹਿਚਾਣ ਮਿਲੀ ਹੈ| ਉਨ੍ਹਾਂ ਕਿਹਾ ਯੋਗਾ ਸਰੀਰ ਤੇ ਮਨ ਨੂੰ ਅਰੋਗ ਰੱਖਣ ਦੇ ਨਾਲ ਨਾਲ ਆਤਮਾ ਦੇ ਵਿਕਾਸ ਵਿੱਚ ਵੀ ਵਾਧਾ ਕਰਦਾ ਹੈ ਅਤੇ ਅਜੋਕੇ ਯੁੱਗ ਵਿੱਚ ਵੱਧ ਰਹੇ ਦਿਨ ਪ੍ਰਤੀ ਦਿਨ ਪ੍ਰਦੂਸ਼ਣ ਕਾਰਨ ਇਨਸਾਨ ਨੂੰ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਨ੍ਹਾਂ ਬਿਮਾਰੀਆਂ ਦੇ ਟਾਕਰੇ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਯੋਗਾ ਅਭਿਆਸ ਬੇਹੱਦ ਜਰੂਰੀ ਹੈ| ਜਿਸ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ| ਉਨ੍ਹਾਂ ਹੋਰ ਕਿਹਾ ਕਿ ਲੋਕਾਂ ਵਿੱਚ ਯੋਗਾ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਬੱਚਿਆਂ ਨੂੰ ਲੱਗਣ ਵਾਲੀਆਂ ਘਾਤਕ ਬਿਮਾਰੀਆਂ ਤੋਂ ਯੋਗਾ ਰਾਹੀਂ ਬਚਾਇਆ ਜਾ ਸਕਦਾ ਹੈ|
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਇਸ ਮੌਕੇ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਹਰੇਕ ਇਨਸਾਨ ਨੂੰ ਯੋਗ ਅਭਿਆਸ ਨਾਲ ਜੁੜਣਾ ਜਰੂਰੀ ਹੈ| ਜਿਸ ਰਾਹੀਂ ਕਈ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੈ ਅਤੇ ਸਰੀਰ ਨੂੰ ਅਰੋਗ ਰੱਖਣ ਲਈ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ| ਉਨ੍ਹਾਂ ਖੇਡ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਦੀ ਸਵੱਛਤਾ ਲਈ ਚੰਦਨ ਦਾ ਬੂਟਾ ਵੀ ਲਗਾਇਆ ਅਤੇ ਜੰਗਲਾਤ ਵਿਭਾਗ ਵੱਲੋਂ ਇਸ ਮੌਕੇ ਦੋ ਹਜ਼ਾਰ ਦੇ ਕਰੀਬ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਨੂੰ ਵੱਖ ਵੱਖ ਕਿਸਮ ਦੇ ਬੂਟੇ ਵੀ ਮੁਫਤ ਵੰਡੇ|
ਰਾਜ ਪੱਧਰੀ ਸਮਾਗਮ ਮੌਕੇ ਯੋਗ ਮਾਹਿਰ ਡਾ: ਗੁਰਦੀਪ ਕੌਰ ਸਮੇਤ ਆਯੂਸ਼ ਵਿਭਾਗ ਦੇ ਡਾਕਟਰਾਂ ਅਤੇ ਯੋਗਾ ਦੇ ਇੰਸਟ੍ਰੱਕਟਰਾਂ ਵੱਲੋਂ ਯੋਗਾ ਕਰਵਾਇਆ ਗਿਆ| ਯੋਗਾ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਖਿਡਾਰੀਆਂ, ਸੀਨੀਅਰ ਸਿਟੀਜਨਾਂ, ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਯੋਗਾ ਕੀਤਾ| ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਨਰੇਸ਼ ਕਾਂਸਰਾ, ਓ.ਐਸ.ਡੀ ਲਿਟੀਗੇਸ਼ਨ ਸ. ਗੁਰਦੀਪ ਸਿੰਘ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਜਿਲ੍ਹਾ ਜੰਗਲਾਤ ਅਫਸਰ ਸ. ਗੁਰਅਮਨਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਸ਼ਰਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਧਾਲੀਵਾਲ, ਜਿਲ੍ਹਾ ਹੋਮਿਓਪੈਥੀ ਅਫਸਰ ਡਾ. ਲੱਕੀ ਵਰਮਾ, ਜ਼ਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ. ਚੰਦਰ ਕੌਸ਼ਲ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ ਖੇਡ ਵਿਭਾਗ ਪੰਜਾਬ ਸ. ਕਰਤਾਰ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਰਾਜ ਮੱਲ, ਸਹਾਇਕ ਸਿੱਖਿਆ ਅਫਸਰ (ਖੇਡਾਂ) ਜਸਵਿੰਦਰ ਕੌਰ ਸਮੇਤ, ਜ਼ਿਲ੍ਹਾ ਆਯੂਰਵੈਦਿਕ ਅਫਸਰ, ਡੀ.ਡੀ.ਪੀ.ਓ ਸ੍ਰੀ ਡੀ.ਕੇ ਸਾਲਦੀ, ਜਿਲ੍ਹਾ ਮਾਲ ਅਫਸਰ ਸ੍ਰੀ ਬਲਵਿੰਦਰ ਪਾਲ ਸਿੰਘ, ਸਕੱਤਰ ਜਿਲ੍ਹਾ ਪ੍ਰੀਸ਼ਦ ਰਵਿੰਦਰ ਸਿੰਘ ਸੰਧੂ,ਐਸ.ਐਮ.ਓ ਖਰੜ ਡਾ. ਸੁਰਿੰਦਰ ਸਿੰਘ, ਐਕਸੀਅਨ ਨਗਰ ਨਿਗਮ ਸ. ਨਰਿੰਦਰ ਸਿੰਘ ਦਾਲਮ, ਐਕਸੀਅਨ ਲੋਕ ਨਿਰਮਾਣ ਸ੍ਰੀ ਐਨ.ਐਸ ਵਾਲੀਆ ਸਮੇਤ ਆਯੂਸ਼,ਸਿਹਤ ਅਤੇ ਹੋਰਨਾ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਨੇ ਵੀ ਹਿੱਸਾ ਲਿਆ|

Leave a Reply

Your email address will not be published. Required fields are marked *