ਐਸ ਐਮ ਓ ਡਾ ਮਨਜੀਤ ਕੌਰ ਨੇ ਅਹੁਦਾ ਸੰਭਾਲਿਆ
ਐਸ਼ਏ 1 ਜਨਵਰੀ (ਆਰ ਪੀ ਵਾਲੀਆ) ਸਥਾਨਕ ਫੇਜ਼ 7 ਦੇ ਉਦਯੋਗਿਕ ਖੇਤਰ ਦੇ ਈ ਐਸ਼ ਆਈ ਹਸਪਤਾਲ ਵਿੱਚ ਡਾ ਮਨਜੀਤ ਕੌਰ ਐਸ਼ਐਮ ਇੰਚਾਰਜ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਮਰੀਜਾਂ ਦੀ ਭਲਾਈ ਲਈ ਕੰਮ ਕਰਣਗੇ। ਉਨਾਂ ਕਿਹਾ ਕਿ ਮਰੀਜਾਂ ਨੂੰ ਦੇਣ ਵਾਲੀਆਂ ਦਵਾਈਆਂ ਦਾ ਖਾਸ ਖਿਆਲ ਰੱਖਿਆ ਜਾਵੇਗਾ ਅਤੇ ਹਸਪਤਾਲ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਮਰੀਜਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਨਾਂ ਨੂੰ ਪੂਰਾ ਲਾਭ ਮਿਲ ਸਕੇ।