ਐਸ. ਐਸ. ਪੀ. ਦਫ਼ਤਰ ਵਿੱਚ ਡਿਊਟੀ ਸਮੇਂ ਤੈਨਾਤ ਥਾਣੇਦਾਰ ਦੀ ਮੌਤ
ਨਵਾਂਸ਼ਹਿਰ, 9 ਜਨਵਰੀ (ਸ.ਬ.) ਐਸ. ਐਸ. ਪੀ. ਦਫ਼ਤਰ ਨਵਾਂਸ਼ਹਿਰ ਵਿਖੇ ਡਿਊਟੀ ਤੇ ਤਾਇਨਾਤ ਥਾਣੇਦਾਰ ਅਮਰਜੀਤ ਸਿੰਘ (53) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਕਾਊਂਟ ਬਰਾਂਚ ਦੇ ਮੁਲਾਜ਼ਮਾਂ ਅਨੁਸਾਰ ਉਨ੍ਹਾਂ ਅੱਜ ਸਵੇਰੇ ਕਰੀਬ 10.30 ਵਜੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮਿ੍ਰਤਕ ਕਰਾਰ ਦਿੱਤਾ ਗਿਆ। ਸੂਚਨਾ ਮਿਲਦੇ ਸਾਰ ਐਸ. ਐਸ. ਪੀ. ਮੈਡਮ ਅਲਕਾ ਮੀਨਾ ਵਲੋਂ ਸਮੁੱਚੇ ਦਫ਼ਤਰ ਕਰਮਚਾਰੀਆਂ ਨੂੰ ਛੁੱਟੀ ਕਰ ਦਿੱਤੀ ਗਈ।