ਐਸ ਐਸ ਪੀ ਵਲੋਂ ਡੀ ਐਸ ਪੀ ਯਾਦਵ ਦਾ ਰੀਡਰ ਮੁਅਤਲ

ਚੰਡੀਗੜ੍ਹ ,  28 ਜਨਵਰੀ (ਸ.ਬ.) ਐਸ. ਐਸ. ਪੀ. ਈਸ਼ ਸਿੰਗਲ ਨੇ ਡੀ ਐਸ. ਪੀ. ਦੀਪਕ ਯਾਦਵ ਦੇ ਰੀਡਰ ਨੂੰ ਤੁਰੰਤ ਕਾਰਵਾਈ ਕਰਦਿਆਂ ਮੁਅਤਲ ਕਰ ਦਿੱਤਾ ਹੈ| ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ. ਐਸ.ਪੀ. ਨੇ ਸਾਰੇ ਥਾਣਿਆਂ ਵਿੱਚ ਦਰਜ ਐਫ ਆਈ ਆਰ ਨੂੰ ਔਨਲਾਈਨ ਅਪਲੋਡ ਕਰਨ ਬਾਰੇ ਜਾਣਕਾਰੀ ਸਾਰੇ ਡੀ. ਐਸ. ਪੀਜ਼. ਤੋਂ ਮੰਗੀ ਸੀ ਪਰ ਕਿਸੇ ਤੋਂ ਵੀ ਲੋੜੀਂਦਾ ਜਵਾਬ ਨਹੀਂ ਮਿਲਿਆ  ਅਤੇ ਇਸ ਤਰ੍ਹਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਸੀ| ਐਸ. ਐਸ. ਪੀ. ਨੇ ਅਣਗਹਿਲੀ ਦੇ ਦੋਸ਼ ਵਿੱਚ ਡੀ. ਐਸ. ਪੀ. ਯਾਦਵ ਦੇ ਰੀਡਰ ਨੂੰ ਮੁਅਤਲ ਕਰ ਦਿੱਤਾ|

Leave a Reply

Your email address will not be published. Required fields are marked *