ਐਸ.ਐਸ.ਬੀ. ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਇਲਾਜ ਦੌਰਾਨ ਮੌਤ

ਮੁਜ਼ੱਫਰਪੁਰ, 2 ਫਰਵਰੀ (ਸ.ਬ.) ਮੁਜ਼ੱਫਰਪੁਰ ਦੇ ਝਪਹਾਂ ਵਿੱਚ ਸਰਹੱਦੀ ਸੁਰੱਖਿਆ ਫੋਰਸ ਦੇ 27 ਬਟਾਲੀਅਨ ਦੇ ਇਕ ਜਵਾਨ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਮ੍ਰਿਤਕ ਜਵਾਨ ਚੈਤੰਨ ਤਮਾਰੇ ਆਂਧਰਾ ਪ੍ਰਦੇਸ਼ ਦੇ ਸੀਤਾਪੁਰ ਦੇ ਰਹਿਣ ਵਾਲੇ ਸਨ| ਉਹ ਐਸ.ਐਸ.ਬੀ. ਵਿੱਚ ਸਿਪਾਹੀ ਸਨ|
ਮਿਲੀ ਜਾਣਕਾਰੀ ਮੁਤਾਬਕ ਚੈਤੰਨ ਪਿਛਲੇ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਸਨ| ਉਨ੍ਹਾਂ ਦੀ ਕਾਊਂਸਲਿੰਗ ਵੀ ਕੀਤੀ ਗਈ ਸੀ| ਚੈਤੰਨ ਦਸੰਬਰ ਵਿੱਚ ਹੀ ਛੁੱਟੀ ਤੋਂ ਵਾਪਸ ਆਏ ਸਨ| ਅੱਜ ਸਵੇਰ ਲਗਭਗ 8:15 ਵਜੇ ਉਨ੍ਹਾਂ ਨੇ ਸਾਥੀਆਂ ਨਾਲ ਸਵੇਰ ਦਾ ਖਾਣਾ ਖਾਧਾ| ਇਸ ਤੋਂ ਬਾਅਦ ਚੈਤੰਨ ਕਮਰੇ ਵਿੱਚ ਗਏ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ| ਦਰਵਾਜ਼ਾ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਥੀ ਦੀ ਇੰਸਾਸ ਰਾਈਫਲ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ| ਗੋਲੀ ਦੀ ਆਵਾਜ਼ ਸੁਣ ਕੇ ਹੋਰ ਜਵਾਨ ਦਰਵਾਜ਼ਾ ਤੋੜ ਕੇ ਕਮਰੇ ਵਿੱਚ ਗਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਚੈਤੰਨ ਨੂੰ ਮੁਜ਼ੱਫਰਪੁਰ ਦੇ ਸ਼੍ਰੀ ਕ੍ਰਿਸ਼ਨ ਮੈਮੋਰੀਅਲ ਹਸਪਤਾਲ ਅਤੇ ਕਾਲਜ ਵਿੱਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *