ਐਸ. ਜੀ. ਐਸ . ਟੀ. ਅਤੇ ਵੈਟ ਰਿਫੰਡ ਜਾਰੀ ਕਰਵਾਉਣ ਲਈ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਨੇ ਹਲਕਾ ਵਿਧਾਇਕ ਕੋਲ ਕੀਤੀ ਪਹੁੰਚ

ਐਸ. ਜੀ. ਐਸ . ਟੀ. ਅਤੇ ਵੈਟ ਰਿਫੰਡ ਜਾਰੀ ਕਰਵਾਉਣ ਲਈ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਨੇ ਹਲਕਾ ਵਿਧਾਇਕ ਕੋਲ ਕੀਤੀ ਪਹੁੰਚ
ਵਿਧਾਇਕ ਨੇ ਮਾਮਲਾ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ, ਵਿੱਤ ਮੰਤਰੀ ਵਲੋਂ ਰਕਮ ਤੁਰੰਤ ਜਾਰੀ ਕਰਨ ਦਾ ਭਰੋਸਾ
ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਮੁਹਾਲੀ ਇੰਡਰਸਟਰੀਜ ਐਸੋਸੀਏਸ਼ਨ ਦੇ ਇੱਕ ਵਫਦ ਨੇ ਸਾਬਕਾ ਪ੍ਰਧਾਨ ਸ੍ਰੀ ਅਨੁਰਾਗ ਅਗਰਵਾਲ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ| ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਰਾਜੀਵ ਗੁਪਤਾ ਨੇ ਸ੍ਰ. ਸਿੱਧੂ ਦੇ ਧਿਆਨ ਵਿੱਚ ਲਿਆਂਦਾ ਕਿ ਉਦਯੋਗਪਤੀਆਂ ਨੂੰ ਐਸ ਜੀ ਐਸ ਟੀ ਤੇ ਵੈਟ ਰਿਫੰਡ ਨਾ ਮਿਲਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਉਦਯੋਗਪਤੀਆਂ ਨੂੰ ਜੁਲਾਈ 2017 ਤੋਂ ਹੁਣ ਤੱਕ ਵੈਟ ਰਿਫੰਡ ਨਹੀਂ ਮਿਲਿਆ, ਜਿਸ ਕਾਰਨ ਉਦਯੋਗਪਤੀਆਂ ਦੀ ਪੂੰਜੀ ਜਾਮ ਹੋ ਕੇ ਰਹਿ ਗਈ ਹੈ ਅਤੇ ਉਹਨਾਂ ਨੂੰ ਆਪਣਾ ਕੰਮ ਕਾਜ ਚਲਾਉਣ ਲਈ ਕਰਜਾ ਲੈਣਾ ਪੈ ਰਿਹਾ ਹੈ|
ਇਸ ਮੌਕੇ ਵਿਧਾਇਕ ਸ੍ਰ. ਸਿੱਧੂ ਨੇ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਤੁਰੰਤ ਹੀ ਇਸ ਸਬੰਧੀ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨਾਲ ਫੋਨ ਉਪਰ ਉਦਯੋਗਪਤੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗਲਬਾਤ ਕੀਤੀ| ਇਸ ਗੱਲਬਾਤ ਦੌਰਾਨ ਵਿਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਸ੍ਰ. ਸਿੱਧੂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਜਲਦੀ ਹੀ ਵੈਟ ਰਿਫੰਡ ਦੇ 82 ਕਰੋੜ ਰੁਪਏ ਜਾਰੀ ਕਰ ਦਿੱਤੇ ਜਾਣਗੇ ਅਤੇ ਬਾਕੀ ਰਕਮ ਵੀ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ|
ਇਸ ਮੌਕੇ ਸ੍ਰ. ਸਿੱਧੂ ਨੇ ਪੰਜਾਬ ਐਕਸਾਈਜ ਐਂਡ ਟੈਕਸੀਅਨ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਅਤੇ ਵੈਟ ਰਿਫੰਡ ਵਾਸਤੇ ਮੁਹਾਲੀ ਜਿਲ੍ਹੇ ਲਈ ਵਧੇਰੇ ਪੈਸਾ ਜਾਰੀ ਕਰਨ ਲਈ ਕਿਹਾ| ਐਕਸਾਈਜ ਕਮਿਸ਼ਨਰ ਨੇ ਸ੍ਰ. ਸਿਧੂ ਨੂੰ ਵੈਟ ਰਿਫੰਡ ਲਈ ਵਧੇਰੇ ਪੈਸਾ ਮੁਹਈਆ ਕਰਵਾਉਣ ਦਾ ਭਰੋਸਾ ਦਿੱਤਾ|
ਵਫਦ ਵਿੱਚ ਹੋਰਨਾ ਤੋਂ ਇਲਾਵਾ ਸੰਸਥਾ ਦੇ ਜੁਆਂਇੰਟ ਸਕੱਤਰ ਜਗਦੀਪ ਸਿੰਘ, ਜੁਆਂਇੰਟ ਵਿੱਤ ਸਕੱਤਰ ਵਿਵੇਕ ਕਪੂਰ, ਜੁਆਂਇੰਟ ਸਕੱਤਰ ਕਮਲ ਧੂਪੜ, ਸਾਬਕਾ ਪ੍ਰਧਾਨ ਬੀ ਐਸ ਆਨੰਦ, ਡਿਪਲਾਸਟ ਦੇ ਡਾਇਰੈਕਟਰ ਅਸ਼ੋਕ ਗੁਪਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *