ਐਸ.ਟੀ.ਐਫ ਅਧਿਕਾਰੀਆਂ ਨੇ ਕੀਤੀ ਜਿਲ੍ਹੇ ਦੇ ਦਵਾਈ ਦੁਕਾਨਦਾਰਾਂ ਨਾਲ ਮੀਟਿੰਗ, ਨਸ਼ਿਆਂ ਖਿਲਾਫ ਮੁਹਿੰਮ ਵਿੱਚ ਸਹਿਯੋਗ ਮੰਗਿਆ

ਐਸ ਏ ਐਸ ਨਗਰ, 5 ਜੂਨ (ਸ.ਬ.) ਸਪੈਸ਼ਲ ਟਾਸਕ ਫੋਰਸ ਦੇ ਏ.ਆਈ. ਜੀ ਰੋਪੜ ਰੇਂਜ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਐਸ.ਟੀ.ਐਫ ਦੇ ਅਧਿਕਾਰੀਆਂ ਵਲੋਂ ਅੱਜ ਬਲੋਂਗੀ ਵਿਖੇ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੀਟਿੰਗ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਐਸ.ਪੀ   ਐਸ ਟੀ.ਐਫ. ਸ੍ਰ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਕੈਮਿਸਟਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ| ਕੈਮਿਸਟਾਂ ਨੂੰ ਕੋਈ ਵੀ ਅਜਿਹੀ ਦਵਾਈ ਨਹੀਂ ਵੇਚਣੀ ਚਾਹੀਦੀ, ਜਿਸ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਸਕੇ| ਕੈਮਿਸਟਾਂ ਨੂੰ ਸ਼ੱਕੀ ਵਿਅਕਤੀਆਂ ਬਾਰੇ ਵੀ ਪੂਰੀ ਜਾਣਕਾਰੀ ਪੁਲੀਸ ਨੂੰ ਦੇਣੀ ਚਾਹੀਦੀ ਹੈ| ਇਸ ਮੌਕੇ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ ਭਾਟੀਆ ਨੇ ਪੁਲੀਸ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਕੈਮਿਸਟ ਇਸ ਸਬੰਧੀ ਪੁਲੀਸ ਨੂੰ ਪੂਰਾ ਸਹਿਯੋਗ ਦੇਣਗੇ| ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਪਹਿਲਾਂ ਵੀ ਕਿਸੇ ਕੈਮਿਸਟ ਨੇ ਨਸ਼ੀਲੀ ਦਵਾਈ ਨਹੀਂ ਵੇਚੀ ਅਤੇ ਅਗੇ ਤੋਂ ਵੀ ਨਹੀਂ ਵੇਚਣਗੇ|

Leave a Reply

Your email address will not be published. Required fields are marked *