ਐਸ ਟੀ ਐਫ ਦੇ ਐਸ ਪੀ ਨੇ ਕੀਤੀ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ

ਐਸ ਏ ਐਸ ਨਗਰ, 1 ਜੂਨ (ਸ.ਬ.) ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਨਵਾਂ ਗਰਾਓਂ ਵਿੱਚ ਸਥਾਨਕ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਐਸ ਪੀ ਸ. ਸੋਹਲ ਨੇ ਕਿਹਾ ਕਿ ਕਿਸੇ ਵੀ ਕੈਮਿਸਟ ਨੂੰ ਨਸ਼ੇ ਵਾਲੀ ਦਵਾਈ ਨਹੀਂ ਵੇਚਣੀ ਚਾਹੀਦੀ, ਜੇ ਕਿ ਕੋਈ ਸ਼ੱਕੀ ਬੰਦਾ ਕਿਸੇ ਕੈਮਿਸਟ ਦੀ ਦੁਕਾਨ  ਉਪਰ ਆਉਂਦਾ ਹੈ ਤਾਂ ਉਸਦੀ ਸੂਚਨਾ ਪੁਲੀਸ ਨੂੰ ਦਿਤੀ ਜਾਵੇ| ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਨਸ਼ਾ ਕਰਦੇ ਹਨ, ਉਹ ਸਮਾਜ ਤੋਂ ਟੁੱਟ ਜਾਂਦੇ ਹਨ| ਇਹ ਨਸ਼ੇੜੀ ਵਿਅਕਤੀ ਆਪਣੇ ਪਰਿਵਾਰ  ਅਤੇ ਸਮਾਜ ਉਪਰ ਬੋਝ ਹਨ| ਉਹਨਾਂ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇਬਾਜਾਂ ਦੀ ਸੂਚਨਾ ਤੁਰੰਤ ਪੁਲੀਸ ਨੂੰ ਦੇਣ|

Leave a Reply

Your email address will not be published. Required fields are marked *