ਐਸ ਟੀ ਐਫ ਨੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਕਈ ਅਹਿਮ ਕਦਮ ਚੁੱਕੇ : ਮੁਸਤਫਾ

ਐਸ.ਏ.ਐਸ.ਨਗਰ, 15 ਜਨਵਰੀ (ਸ.ਬ.) ਪੰਜਾਬ ਸਰਕਾਰ ਵਲੋਂ ਵਿਸ਼ੇਸ ਟਾਸਕ ਫੋਰਸ ਦਾ ਗਠਨ ਕਰਨ ਤੋਂ ਬਾਅਦ ਨਸ਼ਿਆਂ ਵਿਰੁੱਧ ਵਿਆਪਕ ਕਾਰਵਾਈ ਕਰਨ ਲਈ ਤਿੰਨ ਪੱਖੀ (ਕਾਨੂੰਨੀ ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ) ਰਣਨੀਤੀ ਅਪਣਾਈ ਗਈ ਹੈ ਅਤੇ ਇਸਦੇ ਸਾਰਥਕ ਸਿੱਟੇ ਸਾਮ੍ਹਣੇ ਆ ਰਹੇ ਹਨ| ਐਸ.ਟੀ.ਐਫ ਦੇ ਮੁੱਖੀ ਡੀ.ਜੀ.ਪੀ ਮੁਹੰਮਦ ਮੁਸਤਫਾ ਨੇ ਅੱਜ ਇੱਥੇ ਦੱਸਿਆ ਕਿ ਐਸ.ਟੀ.ਐਫ ਨੇ ਸਾਰੇ 27 ਜਿਲ੍ਹਿਆਂ ਵਿੱਚ ਐਂਟੀ ਨਾਰਕੋਟਿਕਸ ਸੈਲਜ਼ ਗਠਿਤ ਕੀਤੇ ਹਨ ਅਤੇ ਕਾਨੂੰਨੀ ਕਾਰਵਾਈ ਦੀ ਇੱਕ ਵਿਆਪਕ ਪ੍ਰੋਫਾਰਮੇ ਰਾਹੀ ਮਾਸਿਕ ਨਿਗਰਾਨੀ ਕੀਤੀ ਜਾਂਦੀ ਹੈ| ਭਗੌੜੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਉਨਾਂ ਦੀ ਜਾਇਦਾਦ ਜਬਤ ਕਰਨ ਅਤੇ ਧਾਰਾ 174-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਭਗੋੜਿਆਂ/ਬੇਲ ਜੰਪਰਾਂ/ਪੈਰੋਲ ਜੰਪਰਾਂ ਦੀ ਗ੍ਰਿਫਤਾਰੀ ਕਰਕੇ ਧਾਰਾ 229-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤੇ ਜਾਂਦੇ ਹਨ|
ਉਹਨਾਂ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਵਿਰੁੱਧ ਇੱਕ ਬਹੁ ਪੱਧਰੀ ਨਿਗਰਾਨੀ ਅਤੇ ਵਿੱਧੀ ਨੂੰ ਲਾਗੂ ਕੀਤਾ ਗਿਆ ਹੈ| ਮੁੱਖ ਮੰਤਰੀ ਦੀ ਅਗਵਾਈ ਵਿੱਚ ਕੈਬਨਿਟ ਸਬ-ਕਮੈਟੀ, ਮੁੱਖ ਸਕੱਤਰ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਦੇ ਅਧੀਨ ਇੱਕ ਵਿਸ਼ੇਸ ਸਮੂਹ ਦਾ ਗਠਨ ਕੀਤਾ ਗਿਆ ਹੈ| ਸੰਪੂਰਨ ਪ੍ਰੋਗਰਾਮ ਦੀ ਨਿਗਰਾਨੀ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਵੱਲੋਂ ਸਕੱਤਰ ਰੈਂਕ ਦੇ ਅਧਿਕਾਰੀ ਰਾਂਹੀ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਮਿਸ਼ਨ ਟੀਮਾਂ ਅਤੇ ਸਬ-ਡਵੀਜ਼ਨ ਮਿਸ਼ਨ ਟੀਮਾਂ ਅਤੇ ਪ੍ਰੋਗਰਾਮ ਨੂੰ ਹੇਠਲੇ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ|
ਉਹਨਾਂ ਦੱਸਿਆ ਕਿ ਇਸ ਸਮੱਸਿਆ ਦੇ ਮੁਕੰਮਲ ਖਾਤਮੇ ਲਈ ਐਸ ਟੀ ਐਫ ਵਲੋਂ ਕਈ ਕਾਨੂੰਨੀ ਕਦਮ ਚੁੱਕੇ ਜਾਂਦੇ ਹਨ ਜਿਹਨਾਂ ਵਿੱਚ ਡਿਫਾਲਟ ਜ਼ਮਾਨਤ ਦੇ ਕੇਸਾ ਦੀ ਸਮੀਖਿਆ ਅਤੇ ਜ਼ਮਾਨਤ ਨੂੰ ਰੱਦ ਕਰਨ ਲਈ ਅਰਜੀ ਲਗਾਉਣੀ, ਜਾਂਚ ਲਈ ਸਮਾਂ ਵਧਾਉਣ ਲਈ ਐਨ.ਡੀ.ਪੀ.ਐਸ. ਐਕਟ ਦੀ ਧਾਰਾ 36-ਏ (4) ਦੀ ਵਰਤੋਂ ਕਰਨੀ, ਬਰੀ ਹੋਏ ਕੇਸਾਂ ਦਾ ਵਿਸ਼ਲੇਸ਼ਣ ਅਤੇ ਜਿੱਥੇ ਕੇਸ ਫਿੱਟ ਹੋਵੇ ਉੱਥੇ ਅਪੀਲ ਫਾਈਲ ਕਰਨੀ, ਐਨ.ਡੀ.ਪੀ.ਐਸ. ਐਕਟ ਅਧੀਨ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕਰਨੀ, ਡਰੱਗ ਨਾਲ ਸਬੰਧਤ ਮੌਤ ਦੇ ਕੇਸਾ ਦੀ ਨਿਗਰਾਨੀ, ਜ਼ਬਤ ਕੀਤੇ ਨਸ਼ੇ ਦੀ ਪ੍ਰੀ-ਟ੍ਰਾਇਲ ਅਤੇ ਪੋਸਟ ਟ੍ਰਾਇਲ ਨਿਪਟਾਰੇ ਦੀ ਕਾਰਵਾਈ ਸ਼ਾਮਿਲ ਹੈ| ਇਸਦੇ ਨਾਲ ਨਾਲ 181 ਨਸ਼ੇ ਦੇ ਸੁਝਾਵਾਂ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ੇਦੇ ਨਾਲ ਨਾਂਲ ਤਫਤੀਸ਼ੀ ਅਫਸਰਾਂ ਲਈ ਸਿਖਲਾਈ ਕੋਰਸ ਚਲਾਉਣੇ, ਜੇਲ੍ਹਾ ਵਿੱਚ ਬੰਦ ਨਸ਼ਾ ਤਸਕਰਾਂ ਤੇ ਨਜ਼ਰ ਰੱਖਣ ਲਈ ਜੇਲ੍ਹ ਵਿਭਾਗ ਨਾਲ ਤਾਲਮੇਲ ਕਰਨ ਦੇ ਨਾਲ ਨਾਲ ਯੂ.ਐਨ.T.ਡੀ.ਸੀ, ਐਨ.ਸੀ.ਬੀ, ਬੀ.ਐਸ.ਐਫ, ਦਿੱਲੀ ਪੁਲਿਸ, ਕਸਟਮ, ਆਈ.ਬੀ, ਡੀ.ਆਰ.ਆਈ ਗੁਆਂਡੀ ਰਾਜਾਂ ਨਾਲ ਤਾਲਮੇਲ ਕੀਤਾ ਜਾਂਦਾ ਹੈ|
ਉਹਨਾਂ ਦੱਸਿਆ ਕਿ ਨਸ਼ਾ ਮੁਕਤੀ ਦੇ ਮੋਰਚੇ ਤੇ ਕੁੱਲ 168 ਕਲੀਨਿਕ ਕਾਰਜ਼ਸੀਲ ਹਨ ਅਤੇ 63,000 ਤੋਂ ਵੱਧ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 25,000 ਹੈਰੋਇਨ ਦੇ ਆਦੀ ਹਨ| 2018 ਦੌਰਾਨ ਲਗਭਗ 3 ਲੱਖ ਨਸ਼ੇ ਤੋਂ ਪੀੜਤਾਂ ਦਾ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਮੁਕਤੀ/ਮੁੜ ਵਸੇਬਾ ਕੇਂਦਰਾਂ ਵਿੱਚ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਸਰਗਰਮ ਸਹਿਯੋਗ ਅਤੇ ਤਾਲਮੇਲ ਦੇ ਨਾਲ ਰਾਜ ਭਰ ਵਿੱਚ ਬੱਡੀ ਅਤੇ ਡੇਪੋ ਪ੍ਰੋਗਰਾਮ ਲਾਗੂ ਕੀਤੇ ਗਏ ਹਨ| ਡੈਪੌ ਪ੍ਰੋਗਰਾਮ ਦੇ ਤਹਿਤ, ਲਗਭਗ 5 ਲੱਖ ਡੈਪੋਜ਼ ਰਜਿਸਟਰ ਕੀਤੇ ਗਏ ਹਨ, 1500 ਕਲਸਟਰ ਕੋਆਰਡੀਨੇਟਰ, 15,000 ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ 523 ਮਾਸਟਰ ਟਰੇਨਰਾਂ ਰਾਹੀਂ ਸਿੱਖਲਾਈ ਦਿੱਤੀ ਜਾ ਰਹੀ ਹੈ| ਐਨ.ਆਰ.ਐਨ.ਸੀਜ਼ ਵੱਲੋਂ ਡੈਪੋਜ਼ ਦੀ ਸਿੱਖਲਾਈ ਜਾਰੀ ਹੈ| ਹੁਣ ਤੱਕ 15,000 ਤੋਂ ਵੱਧ ਸੈਮੀਨਾਰ, ਮੀਟਿੰਗਾਂ, ਰੈਲੀਆਂ, ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਹਨ| ਬੱਡੀ ਪ੍ਰੋਗਰਾਮ ਦੇ ਤਹਿਤ 329 ਮਾਸਟਰ ਟਰੇਨਰਾਂ ਨੇ ਸਿਖਲਾਈ ਲਈ ਹੈ| 3 ਲੱਖ ਸਕੂਲ ਅਧਿਆਪਕਾਂ/ਕਾਲਜ ਲੈਕਚਰਾਰ/ ਜਿਨ੍ਹਾਂ ਨੇ ਰਾਜ ਵਿੱਚ ਲਗਪਗ 40 ਲੱਖ ਸਕੂਲ/ ਕਾਲਜ/ਯੁਨਿਵਰਸਿਟੀ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ, 27 ਲੱਖ ਵਿਦਿਆਰਥੀ ਪਹਿਲਾਂ ਹੀ ਕਵਰ ਹੋ ਚੁੱਕੇ ਹਨ|
ਇਸ ਮੌਕੇ ਹੋਰਨਾ ਤੋ ਇਲਾਵਾ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ- ਏ.ਡੀ.ਜੀ.ਪੀ/ਮੁੱਖ ਮੰਤਰੀ ਹਰਪ੍ਰੀਤ ਸਿੰਘ ਸਿੱਧੂ, ਆਈ.ਜੀ.ਐਸਟੀਐਫ ਬੀ ਚੰਦਰਾਸ਼ੇਖਰ, ਆਈ.ਜੀ ਪ੍ਰਮੋਦ ਬਾਨ, ਆਈ ਆਰ.ਕੇ.ਜੈਸਵਾਲ, ਆਈ.ਜੀ ਬਲਕਾਰ ਸਿੰਘ ਸਿੱਧੂ ਮੌਜੂਦ ਸਨ|

Leave a Reply

Your email address will not be published. Required fields are marked *