ਐਸ ਟੀ ਐਫ ਮੁਹਾਲੀ ਵਲੋਂ ਇਕ ਕਿਲੋ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

ਐਸ ਏ ਐਸ ਨਗਰ, 30 ਅਗਸਤ (ਸ.ਬ.) ਸਪੈਸ਼ਲ ਟਾਸਕ ਫੋਰਸ ਯੂਨਿਟ ਮੁਹਾਲੀ ਨੇ ਇੱਕ ਕਿਲੋ ਹੈਰੋਇਨਸਮੇਤ ਇੱਕ ਨਾਈਜੀਰੀਅਨ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਰੂਪਨਗਰ ਰੇਂਜ ਦੇ ਏ ਆਈ ਜੀ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਐਸ ਟੀ ਐਫ ਫੇਜ਼ 4 ਮੁਹਾਲੀ ਵਿਖੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਮੁੱਖ ਅਫਸਰ ਐਸ ਆਈ ਰਾਮ ਦਰਸਨ ਨੇ ਰੇਲਵੇ ਸਟੇਸ਼ਨ ਮੁਹਾਲੀ ਤੋਂ ਬਾਵਾ ਵਾਈਟ ਹਾਊਸ ਮੁਹਾਲੀ ਵੱਲ ਆ ਰਹੇ ਨਾਈਜੀਰੀਆ ਦੇ ਵਸਨੀਕ ਆਸਟਿਨ ਕਾਕੀਰੇ ਨੂੰ ਕਾਬੂ ਕੀਤਾ, ਜਿਸਦੀ ਤਲਾਸ਼ੀ ਲੈਣ ਉਪਰੰਤ ਇਸ ਕੋਲੋਂ ਇੱਕ ਕਿਲੋ ਹੈਰੋਈਨ ਬਰਾਮਦ ਕੀਤੀ ਗਈ|
ਉਹਨਾਂ ਦੱਸਿਆ ਕਿ ਇਹ ਨਾਈਜੀਰੀਅਨ ਵਿਅਕਤੀ ਪੱਕੇ ਤੌਰ ਤੇ ਨਾਈਜੀਰੀਆ ਦਾ ਹੀ ਰਹਿਣ ਵਾਲਾ ਹੈ, ਇਹ ਵਿਅਕਤੀ 4 ਮਾਰਚ 2017 ਨੂੰ ਟੂਰਿਸਟ ਵੀਜੇ ਉਪਰ ਭਾਰਤ ਆਇਆ ਸੀ| ਭਾਰਤ ਆ ਕੇ ਉਹ ਭਗਵਤੀ ਗਾਡਰਨ (ਦਿੱਲੀ) ਵਿਚ ਮਕਾਨ ਕਿਰਾਏ ਉਪਰ ਲੈ ਕੇ ਰਹਿਣ ਲੱਗ ਪਿਆ ਸੀ| ਉਸਦਾ ਵੀਜਾ 6 ਮਹੀਨੇ ਲਈ ਲੱਗਿਆ ਸੀ ਜੋ ਕਿ ਸਤੰਬਰ 2017 ਵਿੱਚ ਖਤਮ ਹੋ ਗਿਆ ਸੀ ਅਤੇ ਉਸਦਾ ਪਾਸਪੋਰਟ ਵੀ ਗੁੰਮ ਹੋ ਗਿਆ ਸੀ| ਉਸ ਤੋਂ ਬਾਅਦ ਉਹ ਦਿੱਲੀ ਵਿਖੇ ਇਕ ਸਲੂਨ ਵਿੱਚ ਕੰਮ ਕਰਨ ਲੱਗ ਪਿਆ ਸੀ| ਕਰੀਬ 3 ਮਹੀਨੇ ਪਹਿਲਾਂ ਉਸਨੂੰ ਅਫਗਾਨ ਵਿਅਕਤੀ ਦਵਾਰਕਾ ਮੋੜ ਉਪਰ ਮਿਲਿਆ ਸੀ, ਜੋ ਕਿ ਦਿੱਲੀ ਵਿਖੇ ਹੀ ਰਹਿੰਦਾ ਹੈ ਅਤੇ ਹੈਰੋਈਨ ਦਾ ਮੁੱਖ ਸਪਲਾਇਰ ਹੈ| ਉਹ ਉਸ ਨੂੰ ਦਵਾਰਕਾ ਰੋਡ ਉਪਰ ਹੀ ਮਿਲਦਾ ਰਹਿੰਦਾ ਹੈ| ਉਹ ਲਾਲਚ ਵਿੱਚ ਆ ਕੇ ਉਸਦੇ ਨਾਲ ਰਲ ਗਿਆ ਅਤੇ ਉਸਨੇ ਵੀ ਹੈਰੋਈਨ ਸਪਲਾਈ ਕਰਨੀ ਸ਼ੁਰੂ ਕਰ ਦਿਤੀ| ਉਹ ਇਸ ਅਫਗਾਨ ਵਿਅਕਤੀ ਤੋਂ 800 ਰੁਪਏ ਪ੍ਰਤੀ ਗ੍ਰਾਮ ਹੈਰੋਈਨ ਲੈ ਕੇ ਪੰਜਾਬ ਵਿੱਚ ਪੰਦਰਾਂ ਸੌ ਤੋਂ ਦੋ ਹਜਾਰ ਪ੍ਰਤੀ ਗ੍ਰਾਮ ਵੇਚ ਦਿੰਦਾ ਸੀ, ਜਿਸ ਨਾਲ ਉਸਨੂੰ ਕਾਫੀ ਮੁਨਾਫਾ ਹੁੰਦਾ ਸੀ| ਇਸ ਸੰਬਧੀ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *