ਐਸ ਟੀ ਐਫ ਮੁਹਾਲੀ ਵਲੋਂ 27 ਗਾ੍ਰਮ ਹੈਰੋਈਨ ਸਮੇਤ ਇਕ ਵਿਅਕਤੀ ਗ੍ਰਿਫਤਾਰ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਐਸ ਟੀ ਐਫ ਮੁਹਾਲੀ ਵਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 27 ਗ੍ਰਾਮ ਹੈਰੋਈਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਦੀ ਟੀਮ ਵਲੋਂ ਨੂੰ ਗੁਪਤਾ ਸੂਚਨਾ ਮਿਲਣ ਤੇ ਮਦਨਪੁਰਾ ਚੌਂਕ ਤੇ ਨਾਕੇ ਬੰਦੀ ਕਰਕੇ ਕਾਰ ਨੰਬਰ ਪੀ ਬੀ 65 ਈ 3165 ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲੈਣ ਤੇ ਕਾਰ ਚਾਲਕ ਸਬਜੋਤ ਸਿੰਘ ਵਸਨੀਕ ਫੇਜ਼ 11 ਮੁਹਾਲੀ ਤੋਂ 27 ਗ੍ਰਾਮ ਹੈਰੋਈਨ ਬਰਾਮਦ ਹੋਈ|
ਉਹਨਾਂ ਦੱਸਿਆ ਕਿ ਇਹ ਵਿਅਕਤੀ ਪਿਛਲੇ 5-6 ਮਹੀਨਿਆਂ ਤੋਂ ਹੈਰੋਇਨ ਦਾ ਧੰਦਾ ਕਰ ਰਿਹਾ ਹੈ ਅਤੇ ਹੈਰੋਈਨ ਦਾ ਸੇਵਨ ਵੀ ਕਰ ਰਿਹਾ ਹੈ| ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਮ੍ਹਣੇ ਆਈ ਹੈ ਕਿ ਇਹ ਵਿਅਕਤੀ ਦਿੱਲੀ ਤੋਂ 800 ਰੁਪਏ ਪ੍ਰਤੀ ਗ੍ਰਾਮ ਹੈਰੋਈਨ ਖਰੀਦ ਕੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ 2800 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਗ੍ਰਾਮ ਤਕ ਵੇਚਦਾ ਹੈ| ਇਸ ਵਿਅਕਤੀ ਦੇ ਖਿਲਾਫ ਐੈਨ ਡੀ ਪੀ ਐਸ ਐਕਟ ਦੀ ਧਾਰਾ 21-61-85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੀ ਸਪਲਾਈ ਲਾਈਨ ਤੋੜੀ ਜਾ ਸਕੇ| ਜਾਂਚ ਦੌਰਾਨ ਇਸ ਗਲ ਦਾ ਪਤਾ ਲਗਾਇਆ ਜਾਵੇਗਾ ਕਿ ਇਹ ਵਿਅਕਤੀ ਹੈਰੋਈਨ ਕਿਥੋਂ ਲ ੈ ਕੇ ਆਉਂਦਾ ਹੈ ਅਤੇ ਕਿਥੇ ਕਿਥੇ ਸਪਲਾਈ ਕਰਦਾ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *