ਐਸ ਟੀ ਐਫ ਮੁਹਾਲੀ ਵਲੋਂ 300 ਗ੍ਰਾਮ ਹੈਰੋਈਨ ਸਮੇਤ ਤਿੰਨ ਵਿਅਕਤੀ ਕਾਬੂ

ਐਸ ਏ ਐਸ ਨਗਰ, 27 ਅਗਸਤ (ਸ.ਬ.) ਐਸ ਟੀ ਐਫ ਮੁਹਾਲੀ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 300 ਗਾ੍ਰਮ ਹੈਰੋਈਨ ਬਰਾਮਦ ਕੀਤੀ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਨੂੰ ਗੁਪਤ ਸੂਚਨਾ ਮਿਲਣ ਤੇ ਏਅਰਪੋਰਟ ਰੋਡ ਮੁਹਾਲੀ ਤੋਂ ਐਸ ਆਈ ਪਵਨ ਕੁਮਾਰ ਨੇ ਪੁਲੀਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਤਿੰਨ ਵਿਅਕਤੀਆਂ ਅਵਾਤਰ ਸਿੰਘ ਰਾਜੂ, ਕੁਲਵੀਰ ਸਿੰਘ ਅਤੇ ਅਮਨਦੀਪ ਸਿੰਘ ਟਿੰਕੂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 300 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਉਹਨਾਂ ਕਿਹਾ ਕਿ ਅਵਤਾਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ| ਉਹ ਹੈਰੋਈਨ ਪੀਣ ਦਾ ਆਦੀ ਹੈ ਅਤੇ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਹੈਰੋਈਨ ਲਿਆ ਕੇ ਵੇਚ ਵੀ ਰਿਹਾ ਸੀ| ਇਸੇ ਤਰ੍ਹਾਂ ਕੁਲਵੀਰ ਸਿੰਘ ਮਾੜੀ ਸੰਗਤ ਵਿੱਚ ਪੈਣ ਕਰਕੇ ਪਿਛਲੇ 7-8 ਮਹੀਨਿਆਂ ਤੋਂ ਹੈਰੋਈਨ ਪੀਣ ਦਾ ਆਦੀ ਹੈ ਅਤੇ ਅਮਨਦੀਪ ਸਿੰਘ ਟਿੰਕੂ ਵੀ ਹੈਰੋਈਨ ਪੀਣ ਦਾ ਆਦੀ ਹੈ| ਇਹ ਤਿੰਨੇ ਵਿਅਕਤੀ ਲਾਲਚ ਵਿੱਚ ਆ ਕੇ ਹੈਰੋਈਨ ਸਪਲਾਈ ਵੀ ਕਰਨ ਲੱਗ ਪਏ ਸਨ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *