ਐਸ ਟੀ ਐਫ ਮੁਹਾਲੀ ਵਲੋਂ 50 ਗ੍ਰਾਮ ਹੈਰੋਈਨ ਸਮੇਤ ਤਿੰਨ ਵਿਅਕਤੀ ਕਾਬੂ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਐਸ ਟੀ ਐਫ ਯੂਨਿਟ ਮੁਹਾਲੀ ਵਲੋਂ 50 ਗ੍ਰਾਮ ਹੈਰੋਈਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਮੁਹਾਲੀ ਵਿਖੇ ਗੁਪਤ ਸੂਚਨਾ ਮਿਲਣ ਤੇ ਐਸ ਟੀ ਐਫ ਦੇ ਏ ਐਸ ਆਈ ਅਵਤਾਰ ਸਿੰਘ ਨੇ ਨਾਕਾਬੰਦੀ ਕਰਕੇ ਗੱਡੀ ਨੰਬਰ ਪੀ ਬੀ 10 ਸੀ ਜੀ 2140 ਨੂੰ ਰੋਕਿਆ ਜਦੋਂ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਹਨਾਂ ਤੋਂ 50 ਗ੍ਰਾਮ ਹੈਰੋਈਨ ਬਰਾਮਦ ਹੋਈ| ਉਹਨਾਂ ਦੱਸਿਆ ਕਿ ਇਸ ਮੌਕੇ ਕਾਰ ਸਵਾਰ ਗੁਰਜੰਟ ਸਿੰਘ ਵਾਸੀ ਸਿੱਧੂਪੁਰ ਕਲਾਂ ਪਾਸੋਂ 25 ਗ੍ਰਾਮ, ਸਤੀਸ਼ ਕੁਮਾਰ ਵਸਨੀਕ ਪਿੰਡ ਸੰਘੋਲ ਪਾਸੋਂ 15 ਗ੍ਰਾਮ ਅਤੇ ਮਨਪ੍ਰੀਤ ਸਿੰਘ ਵਸਨੀਕ ਪਿੰਡ ਸੰਘੋਲ ਪਾਸੋਂ 10 ਗ੍ਰਾਮ ਹੈਰੋਈਨ (ਤਿੰਨੇ ਵਿਅਕਤੀਆਂ ਤੋਂ ਕੁਲ 50 ਗ੍ਰਾਮ ) ਬਰਾਮਦ ਹੋਈ|
ਉਹਨਾਂ ਦੱਸਿਆ ਕਿ ਇਹ ਵਿਅਕਤੀ 6-7 ਮਹੀਨਿਆਂ ਤੋਂ ਹੈਰੋਈਨ ਦਾ ਨਸ਼ਾ ਕਰ ਰਹੇ ਸਨ ਅਤੇ ਆਪਣੇ ਗਾਹਕਾਂ ਨੂੰ ਵੀ ਮਹਿੰਗੇ ਰੇਟ ਉਪਰ ਨਸ਼ਾ ਵੇਚ ਰਹੇ ਸਨ| ਸਤੀਸ਼ ਕੁਮਾਰ ਤੇ ਮਾਰਚ 2016 ਵਿੱਚ ਇੰਮੀਗ੍ਰੇਸ਼ਨ ਐਕਟ 1946 ਅਧੀਨ ਥਾਣਾ ਚਾਣਕਿਆਪੁਰੀ ਏਅਰਪੋਰਟ ਦਿੱਲੀ ਵਿਖੇ ਮੁਕਦਮਾ ਦਰਜ ਹੈ, ਗੁਰਜੰਟ ਸਿੰਘ ਦੇ ਖਿਲਾਫ ਸਾਲ 2015 ਵਿੱਚ ਜਿਲ੍ਹਾ ਲੁਧਿਆਣਾ ਵਿਖੇ ਲੜਾਈ ਝਗੜੇ ਦਾ ਮੁਕਦਮਾ ਅਤੇ 2016 ਵਿੱਚ ਜਿਲ੍ਹਾ ਲੁਧਿਆਣਾ ਵਿਖੇ ਆਰਮ ਐਕਟ ਦਾ ਮੁਕਦਮਾ ਰਜਿਸਟਰ ਹੋਇਆ ਸੀ| ਉਹਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਖਿਲਾਫ 2006 ਵਿੱਚ ਡਕੈਟੀ, ਖੋਹ ਦਾ ਇਕ ਮੁਕਦਮਾ ਅਤੇ 2015 ਵਿੱਚ ਲੜਾਈ ਝਗੜੇ ਦੇ 2 ਮੁਕਦਮੇ ਜਿਲ੍ਹਾ ਐਸ ਏ ਐਸ ਨਗਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਦਰਜ ਹਨ| ਇਹਨਾਂ ਵਿਅਕਤੀਆਂ ਖਿਲਾਫ ਐਨ ਡੀ ਪੀ ਐਸ ਐਕਟ ਅ,ਧ 21,29,61,85 ਅਧੀਨ ਮਾਮਲਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *