ਐਸ ਟੀ ਐਫ ਮੁਹਾਲੀ ਵਲੋਂ 850 ਗ੍ਰਾਮ ਹੈਰੋਇਨ ਸਮੇਤ ਇਕ ਨਾਈਜੀਰੀਅਨ ਗ੍ਰਿਫਤਾਰ

ਐਸ ਏ ਐਸ ਨਗਰ, 24 ਅਗਸਤ (ਸ.ਬ.) ਸਪੈਸ਼ਲ ਟਾਸਕ ਫੋਰਸ ਮੁਹਾਲੀ ਵਲੋਂ ਇਕ ਨਾਈਜੀਰੀਅਨ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 850 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਮੁਹਾਲੀ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਵਿਖੇ ਦਰਜ ਇਕ ਮੁਕਦਮੇ ਵਿੱਚ ਨਾਮਜਦ ਕਂੈਥ ਬੇਸਿਲ ਉਕਾਏ ਵਸਨੀਕ ਨਵੀਂ ਦਿਲੀ ਨੂੰ ਰੈਡੀਸਨ ਹੋਟਲ ਦਿੱਲੀ ਨੇੜਿਓਂ ਕਾਬੂ ਕਰਕੇ ਉਸ ਕੋਲੋਂ 850ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ| ਉਹਨਾਂ ਕਿਹਾ ਕਿ ਇਹ ਵਿਅਕਤੀ ਨਾਈਜੀਰੀਆ ਦਾ ਰਹਿਣ ਵਾਲਾ ਹੈ ਅਤੇ ਡੇਢ ਸਾਲ ਪਹਿਲਾਂ ਵੀਜਟਰ ਵੀਜੇ ਉਪਰ ਭਾਰਤ ਆਇਆ ਸੀ|
ਉਹਨਾਂ ਦਸਿਆ ਕਿ ਐਸ ਟੀ ਐਫ ਮੁਹਾਲੀ ਯੂਨਿਟ ਵਲੋਂ ਸਾਲ 2018 ਦੌਰਾਨ ਕੁਲ 22 ਨਾਈਜੀਰੀਅਨ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁਕੇ ਹਨ|

Leave a Reply

Your email address will not be published. Required fields are marked *