ਐਸ ਟੀ ਐਫ ਯੂਨਿਟ ਮੁਹਾਲੀ ਵਲੋਂ 100 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਐਸ ਟੀ ਐਫ ਮੁਹਾਲੀ ਵਲੋਂ 100 ਗ੍ਰਾਮ ਹੈਰੋਈਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਰੋਪੜ ਰੇਂਜ ਰੋਪੜ ਦੇ ਸਹਾਇਕ ਇੰਸਪੈਕਟਰ ਜਨਰਲ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਐਸ ਟੀ ਐਫ ਫੇਜ਼ 4 ਮੁਹਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਏ ਐਸ ਆਈ ਸੁਖਵਿੰਦਰ ਸਿੰਘ ਨੇ ਮਦਨਪੁਰ ਚਂੌਕ ਤੋਂ ਰੁਪਿੰਦਰ ਸਿੰਘ ਵਸਨੀਕ ਪਿੰਡ ਮਟੌਰ ਨੂੰ ਕਾਬੂ ਕਰਕੇ ਉਸ ਤੋਂ 100 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਛਲੇ 6 ਮਹੀਨੇ ਤੋਂ ਉਹ ਦਿੱਲੀ ਤੋਂ ਕਿਸੇ ਨਾਈਜੀਰੀਅਨ ਵਿਅਕਤੀ ਤੋਂ ਸਸਤੇ ਭਾਅ ਹੈਰੋਈਨ ਲਿਆ ਕੇ ਮੁਹਾਲੀ ਵਿੱਚ ਮਹਿੰਗੇ ਭਾਅ ਵੇਚ ਦਿੰਦਾ ਸੀ| ਅੱਜ ਵੀ ਉਹ ਮਦਨਪੁਰ ਚੌਂਕ ਵਿੱਚ ਆਪਣੇ ਗ੍ਰਾਹਕਾਂ ਨੂੰ ਹੈਰੋਈਨ ਦੇਣ ਆਇਆ ਸੀ ਕਿ ਐਸ ਟੀ ਐਫ ਦੀ ਟੀਮ ਦੇ ਕਾਬੂ ਆ ਗਿਆ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *