ਐਸ ਟੀ ਐਫ ਵਲੋਂ ਵੱਖ ਵੱਖ ਥਾਂਵਾਂ ਤੋਂ 28 ਨਸ਼ੇ ਦੇ ਟੀਕਿਆਂ ਸਮੇਤ ਦੋ ਵਿਅਕਤੀ, 35 ਗ੍ਰਾਮ ਹੈਰੋਈਨ ਸਮੇਤ ਇੱਕ ਵਿਅਕਤੀ ਕਾਬੂ

ਐਸ ਏ ਐਸ ਨਗਰ, 10 ਮਾਰਚ (ਸ.ਬ.) ਸਪੈਸ਼ਲ ਟਾਸਕ ਫੋਰਸ ਮੁਹਾਲੀ ਅਤੇ ਮੁਹਾਲੀ ਪੁਲੀਸ ਵਲੋਂ ਸਾਂਝੀ ਕਾਰਵਾਈ ਕਰਦਿਆਂ ਵੱਖ ਵੱਖ ਥਾਵਾਂ ਤੋਂਂ 28 ਨਸ਼ੇ ਦੇ ਟੀਕਿਆਂ ਸਮੇਤ ਦੋ ਵਿਅਕਤੀਆਂ ਅਤੇ 35 ਗ੍ਰਾਮ ਹੈਰੋਈਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਦੀ ਟੀਮ ਅਤੇ ਮੁਹਾਲੀ ਪੁਲੀਸ ਦੀ ਟੀਮ ਚੌਂਕੀ ਇੰਚਾਰਜ ਸੰਨੀ ਇਨਕਲੇਵ ਨਾਲ ਮਿਲ ਕੇ ਸ਼ੱਕੀ ਪੁਰਸ਼ਾਂ ਦੀ ਜਾਂਚ ਕਰ ਰਹੇ ਸਨ ਕਿ ਪੁਲੀਸ ਪਾਰਟੀ ਨੂੰ ਵੇਖ ਕੇ ਦੋ ਵਿਅਕਤੀ ਪਿੱਛੇ ਮੁੜਨ ਲੱਗੇ, ਜਿਹਨਾਂ ਨੂੰ ਪੁਲੀਸ ਨੇ ਕਾਬੂ ਕਰਕੇ ਜਦੋਂ ਉਹਨਾਂ ਦੀ ਤਲਾਸੀ ਲਈ ਤਾਂ ਉਹਨਾਂ ਕੋਲੋਂ ਨਸ਼ੇ ਦੇ 28 ਟੀਕੇ ਬਰਾਮਦ ਕੀਤੇ ਗਏ| ਮੁਲਜਮਾਂ ਦੀ ਪਹਿਚਾਣ ਗੁਰਿੰਦਰ ਸਿੰਘ ਅਤੇ ਨੇਤਰ ਸਿੰਘ ਵਸਨੀਕ ਪਿੰਡ ਬਰਿਆਲੀ ਵਜੋਂ ਹੋਈ ਹੈ|
ਉਹਨਾਂ ਦੱਸਿਆ ਕਿ ਇਹ ਦੋਵੇਂ ਵਿਅਕਤੀ ਹੀ ਨਸ਼ਾ ਕਰਨ ਦੇ ਆਦੀ ਹਨ | ਗੁਰਿੰਦਰ ਸਿੰਘ ਖਿਲਾਫ ਪਹਿਲਾਂ ਵੀ ਤਿੰਨ ਵੱਖ ਵੱਖ ਮਾਮਲੇ ਅਤੇ ਨੇਤਰ ਸਿੰਘ ਖਿਲਾਫ 2 ਵੱਖ ਵੱਖ ਮਾਮਲੇ ਦਰਜ ਹਨ| ਇਹਨਾਂ ਦੋਵਾਂ ਮੁਲਜਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|
ਉਹਨਾਂ ਦੱਸਿਆ ਕਿ ਇਸੇ ਦੌਰਾਨ ਐਸ ਟੀ ਐਫ ਅਤੇ ਜਿਲ੍ਹਾ ਪੁਲੀਸ ਵਲੋਂ ਸਾਂਝੀ ਚੈਕਿੰਗ ਦੌਰਾਨ ਢਕੋਲੀ ਪੁਆਂਇੰਟ ਨੇੜੇ ਓਵਰਬ੍ਰਿਜ ਜੀਰਕਪੁਰ ਇਕ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸਬੋਰਡ ਵਿਚੋਂ 35 ਗ੍ਰਾਮ ਹੈਰੋਈਨ ਬਰਾਮਦ ਹੋਈ| ਪੁਲੀਸ ਨੇ ਇਸ ਸਬੰਧੀ ਕਾਰ ਚਾਲਕ ਗਣੇਸ਼ ਦੱਤ ਵਸਨੀਕ ਨਵੀਂ ਦਿੱਲੀ ਨੂੰ ਗ੍ਰਿਫਤਾਰ ਕਰ ਲਿਆ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *