ਐਸ ਟੀ ਐਫ ਵਲੋਂ 1 ਕੁਇੰਟਲ 20 ਕਿਲੋ ਭੁੱਕੀ ਸਮੇਤ ਇੱਕ ਨੌਜਵਾਨ ਕਾਬੂ

ਐਸ ਏ ਐਸ ਨਗਰ, 14 ਮਾਰਚ (ਸ.ਬ.) ਸਪੈਸ਼ਲ ਟਾਸਕ ਫੋਰਸ ਮੁਹਾਲੀ ਵਲੋਂ ਡੱਡੂ ਮਾਜਰਾ ਰੋਡ ਬੂਥਗੜ੍ਹ ਵਿਖੇ ਟਰੱਕ ਵਿੱਚੋਂ ਕਾਰ ਵਿੱਚ ਰੱਖੀ ਜਾ ਰਹੀ 1 ਕੁਇੰਟਲ 20 ਕਿਲੋ ਭੁੱਕੀ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਮੁਹਾਲੀ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਦੀ ਟੀਮ ਨੇ ਗਸ਼ਤ ਦੌਰਾਨ ਵੇਖਿਆ ਕਿ ਟੀ ਪੁਆਂਇੰਟ ਡੱਡੂ ਮਾਜਰਾ ਰੋਡ ਬੂਥਗੜ੍ਹ ਵਿਖੇ ਟਰੱਕ ਨੰਬਰ ਪੀ ਬੀ 12 ਜੇ 0162 ਵਿਚੋਂ ਭੁੱਕੀ ਦੇ ਥੈਲੇ ਉਤਾਰ ਕੇ ਫਿਗੋ ਕਾਰ ਨੰਬਰ ਪੀ ਬੀ 65 ਏ ਕੇ 7621 ਵਿੱਚ ਰਖੇ ਜਾ ਰਹੇ ਸਨ| ਐਸ ਟੀ ਐਫ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜਮ ਰਜਿੰਦਰ ਸਿੰਘ ਵਸਨੀਕ ਬਿੰਦਰਖ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ 1 ਕੁਇੰਟਲ 20 ਕਿਲੋ ਭੁੱਕੀ ਬਰਾਮਦ ਕੀਤੀ ਜਦੋਂ ਕਿ ਗੁਰਤੇਜ ਸਿੰਘ ਅਤੇ ਪ੍ਰੇਮ ਸਿੰਘ ਵਾਸਨੀਕ ਪਿੰਡ ਢਕੋਰਾ ਖੁਰਦ ਥਾਣਾ ਕੁਰਾਲੀ ਮੌਕੇ ਤੋਂ ਖਿਸਕ ਗਏ| ਪੁਲੀਸ ਨੇ ਇਸ ਸਬੰਧੀ ਕਾਰਵਾਈ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਇਸੇ ਦੌਰਾਨ ਐਸ ਟੀ ਐਫ ਨੇ ਸੋਹਾਣਾ ਪੁਲੀਸ ਨਾਲ ਰਲ ਕੇ ਸਾਂਝੀ ਕਾਰਵਾਈ ਕਰਦਿਆਂ ਪਰਦੀਪ ਸਿੰਘ ਵਸਨੀਕ ਪਿੰਡ ਨਾਨੋਮਾਜਰਾ ਨੂੰ 10 ਗ੍ਰਾਮ ਹੈਰੋਈਨ ਸਮੇਤ ਕਾਬੂ ਕੀਤਾ ਹੈ| ਇਸੇ ਤਰ੍ਹਾਂ ਐਸ ਟੀ ਐਫ ਮੁਹਾਲੀ ਅਤੇ ਪਟਿਆਲਾ ਵਲੋਂ ਸਾਂਝੀ ਕਾਰਵਾਈ ਕਰਦਿਆਂ ਲਖਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਵਸਨੀਕ ਸ਼ੁਤਰਾਣਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 150 ਗ੍ਰਾਮ ਸਮੈਕ ਬਰਾਮਦ ਕੀਤੀ ਹੈ| ਪੁਲੀਸ ਨੇ ਇਸ ਸਬੰਧੀ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *