ਐਸ ਟੀ ਐਫ ਵਲੋਂ 110 ਗ੍ਰਾਮ ਹੈਰੋਈਨ ਅਤੇ 3 ਲੱਖ 95 ਹਜਾਰ ਰੁਪਏ ਡਰੱਗ ਮਨੀ ਸਮੇਤ 1 ਨਾਈਜੀਰੀਅਨ ਕਾਬੂ

ਐਸ ਏ ਐਸ ਨਗਰ, 6 ਅਪ੍ਰੈਲ (ਸ.ਬ.) ਸਪੈਸ਼ਲ ਟਾਸਕ ਫੋਰਸ ਨੇ ਟੈਕਸ ਬੈਰੀਅਰ ਬਲੌਂਗੀ ਨੇੜੇ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਅਨ ਵਿਅਕਤੀ ਸੈਮੂਅਲ ਨੂੰ ਕਾਬੂ ਕਰਕੇ ਉਸ ਤੋਂ 110 ਗ੍ਰਾਮ ਹੈਰੋਈਨ ਅਤੇ 3 ਲੱਖ 95 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਮੁਹਾਲੀ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਐਸ ਟੀ ਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਈਜੀਰੀਅਨ ਵਿਅਕਤੀ ਸੈਮੂਅਲ ਖਰੜ ਦੇ ਬੱਸ ਸਟੈਂਡ ਦੇ ਪਿੱੱਛਲੇ ਪਾਸੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਖਰੜ ਦੀ ਕਿਸੇ ਸੰਸਥਾ ਵਿੱਚ ਪੜ੍ਹਦਾ ਹੈ| ਇਹ ਵਿਅਕਤੀ ਦਿੱਲੀ ਤੋਂ ਹੈਰੋਈਨ ਲਿਆ ਕੇ ਗਾਹਕਾਂ ਅਤੇ ਵਿਦਿਆਰਥੀਆਂ ਨੂੰ ਵੇਚਦਾ ਹੈ| ਐਸ ਟੀ ਐਫ ਨੇ ਕਾਰਵਾਈ ਕਰਦਿਆਂ ਸੈਮੂਅਲ ਨੂੰ ਕਾਬੂ ਕਰਕੇ ਉਸ ਤੋਂ 110 ਗ੍ਰਾਮ ਹੈਰੋਈਨ ਅਤੇ ਡਰੱਗ ਮਨੀ 3 ਲੱਖ 95 ਹਜਾਰ ਰੁਪਏ ਬਰਾਮਦ ਕੀਤੇ ਹਨ| ਸੈਮੂਅਲ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *