ਐਸ ਟੀ ਐਫ ਵਲੋਂ 200 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਸਪੈਸ਼ਲ ਟਾਸਕ ਫੋਰਸ ਮੁਹਾਲੀ ਦੀ ਟੀਮ ਨੇ ਏਅਰਪੋਰਟ ਚੌਂਕ ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 200 ਗਾ੍ਰਮ ਹੈਰੋਇਨ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਦੀ ਟੀਮ ਨੇ ਗੁਪਤ ਸੂਚਨਾ ਮਿਲਣ ਤੇ ਏਅਰਪੋਰਟ ਚੌਂਕ ਵਿੱਚ ਨਾਕਾ ਲਗਾਇਆ ਹੋਇਆ ਸੀ| ਇਸ ਨਾਕੇ ਦੌਰਾਨ ਇਸ ਟੀਮ ਨੇ ਕਾਰ ਨੰਬਰ ਸੀ ਐਚ 04-2258 ਨੂੰ ਰੋਕ ਕੇ ਕਾਰ ਸਵਾਰ ਵਿਅਕਤੀ ਅਮਿਤ ਕੁਮਾਰ ਵਸਨੀਕ ਮਨੀਮਾਜਰਾ ਅਤੇ ਤਲਵਿੰਦਰ ਕੁਮਾਰ ਵਸਨੀਕ ਜੀਰਕਪੁਰ ਨੂੰ ਕਾਬੂ ਕਰਕੇ ਉਹਨਾਂ ਤੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ|
ਉਹਨਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਵਿਅਕਤੀ ਪਿਛਲੇ 6 ਮਹੀਨੇ ਤੋਂ ਸਮਗਲਿੰਗ ਦਾ ਧੰਦਾ ਕਰਦੇ ਸਨ ਅਤੇ ਮੁਹਾਲੀ ਵਿਚਲੇ ਆਪਣੇ ਗਾਹਕਾਂ ਨੂੰ ਇਹ ਨਸ਼ਾ ਵੇਚਦੇ ਸਨ| ਇਹਨਾਂ ਖਿਲਾਫ ਥਾਣਾ ਐਸ ਟੀ ਐਫ ਫੇਜ਼ 4 ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21,29, 61, 85 ਅਧੀਨ ਮਾਮਲਾ ਦਰਜ ਕਰਕੇ ਦੋਵਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਥੋ ਮਾਣਯੋਗ ਅਦਾਲਤ ਨੇ ਇਹਨਾਂ ਨੂੰ ਦੋ ਦਿਨਾਂ ਪੁਲੀਸ ਰਿਮਾਂਡ ਉੱਪਰ ਭੇਜ ਦਿੱਤਾ|

Leave a Reply

Your email address will not be published. Required fields are marked *