ਐਸ ਟੀ ਐਫ ਵਲੋਂ 240 ਗ੍ਰਾਮ ਹੈਰੋਈਨ ਸਮੇਤ ਦੋ ਨਾਈਜੀਰੀਅਨ ਕਾਬੂ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਐਸ ਟੀ ਐਫ ਮੁਹਾਲੀ ਨੇ 240 ਗ੍ਰਾਮ ਹੈਰੋਈਨ ਸਮੇਤ ਦੋ ਨਾਈਜੀਰੀਅਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਐਸ ਟੀ ਐਫ ਦੀ ਟੀਮ ਨੇ ਅੰਬ ਵਾਲਾ ਬਾਗ ਫੇਜ਼ 3 ਉਦਯੋਗਿਕ ਖੇਤਰ ਤੋਂ ਦੋ ਨਾਈਜੀਰੀਅਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 240 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਇਹਨਾਂ ਵਿਅਕਤੀਆਂ ਦੀ ਪਹਿਚਾਣ ਚੁਕਮਾ ਅਤੇ ਓਨੀਕਾ ਵਜੋਂ ਹੋਈ ਹੈ|
ਉਹਨਾਂ ਕਿਹਾ ਕਿ ਇਹ ਨਾਈਜੀਰੀਅਨ ਵਿਅਕਤੀ ਭਾਰਤ ਵਿੱਚ ਰਹਿਣ ਸਬੰਧੀ ਆਪਣੇ ਪਾਸਪੋਰਟ ਅਤੇ ਹੋਰ ਕੋਈ ਸਬੂਤ ਨਹੀਂ ਦੇ ਸਕੇ| ਉਹਨਾਂ ਕਿਹਾ ਕਿ ਚੁਕਮਾ ਸਾਲ 2014 ਵਿੱਚ ਸਟੱਡੀ ਵੀਜੇ ਉਪਰ ਭਾਰਤ ਆਇਆ ਸੀ, ਜੋ ਕਿ ਆਪਣੀ ਪੜਾਈ ਦੀ ਫੀਸ ਪੂਰੀ ਨਹੀਂ ਕਰ ਸਕਿਆ| ਜਿਸ ਕਰਕੇ ਉਹ ਗਲਤ ਸੰਗਤ ਵਿੱਚ ਪੈ ਕੇ ਹੈਰੋਈਨ ਪੀਣ ਅਤੇ ਸਪਲਾਈ ਕਰਨ ਲੱਗ ਪਿਆ| ਇਸ ਵਿਅਕਤੀ ਕੋਲ ਰਹਿਣ ਲਈ ਆਪਣਾ ਕੋਈ ਟਿਕਾਣਾ ਨਹੀਂ ਹੈ ਅਤੇ ਉਹ ਆਪਣੇ ਦੋਸਤਾਂ ਕੋਲ ਹੀ ਰਹਿੰਦਾ ਹੈ|
ਉਹਨਾਂ ਕਿਹਾ ਕਿ ਓਨੀਕਾ ਬਿਜਨਸ ਵੀਜੇ ਉਪਰ ਸਾਲ 2015 ਵਿੱਚ ਭਾਰਤ ਆਇਆ ਸੀ, ਜੋ ਪਹਿਲਾਂ ਕਪੜੇ ਦੀਆਂ ਟੀ ਸ਼ਰਟਾਂ ਸਪਲਾਈ ਕਰਦਾ ਸੀ ਪਰ ਬਾਅਦ ਵਿੱਚ ਦਿਲੀ ਵਿਖੇ ਇਕ ਸੈਲੂਨ ਵਿੱਚ ਕੰਮ ਕਰਨ ਲੱਗ ਪਿਆ ਉਸ ਕੋਲ ਹੋਰ ਵੀ ਕਈ ਨਾਈਜੀਰੀਅਨ ਵਾਲ ਕਟਵਾਉਣ ਬਾਲ ਕਟਵਾਉਣ ਸੈਲੂਨ ਵਿੱਚ ਆਉਂਦੇ ਰਹਿੰਦੇ ਸਨ, ਜਿਥੇ ਉਸ ਦੀ ਇਕ ਕੋਲਸ ਨਾਮ ਦੇ ਨਾਈਜੀਰੀਅਨ ਨਾਲ ਦੋਸਤੀ ਹੋ ਗਈ, ਜਿਸਨੇ ਇਸ ਨੂੰ ਲਾਲਚ ਦੇ ਕੇ ਹੈਰੋਈਨ ਸਪਲਾਈ ਕਰਨ ਦੇ ਧੰਦੇ ਵਿੱਚ ਲਗਾ ਲਿਆ ਸੀ| ਇਹ ਵਿਅਕਤੀ ਦਿੱਲੀ ਦੇ ਉਤਮ ਨਗਰ ਵਿੱਚ ਮਕਾਨ ਕਿਰਾਏ ਉਪਰ ਲੈ ਕੇ ਰਹਿ ਰਿਹਾ ਸੀ| ਇਹ ਦੋਵੇਂ ਵਿਅਕਤੀ ਦਿੱਲੀ ਤੋਂ ਹੈਰੋਈਨ ਲੈ ਕੇ ਮੁਹਾਲੀ ਵਿੱਚ ਵੇਚਣ ਆਏ ਸਨ ਕਿ ਐਸ ਟੀ ਐਫ ਨੇ ਇਹਨਾਂ ਨੂੰ ਕਾਬੂ ਕਰ ਲਿਆ| ਉਹਨਾਂ ਕਿਹਾ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *