ਐਸ ਟੀ ਐਫ ਵਲੋਂ 50 ਗ੍ਰਾਮ ਕੋਕੀਨ ਅਤੇ 50 ਗ੍ਰਾਮ ਹੈਰੋਈਨ , 40 ਹਜਾਰ ਡਰੱਗ ਮਨੀ ਸਮੇਤ ਦੋ ਨਾਈਜੀਰੀਅਨ ਕਾਬੂ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਸਪੈਸਲ ਟਾਸਕ ਫੋਰਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਮੌਲੀ ਚੌਂਕ ਸੈਕਟਰ 80 ਨੇੜਿਓ ਨਾਕਾਬੰਦੀ ਦੌਰਾਨ ਨਾਈਜੀਰੀਅਨ ਨਾਗਰਿਕਾਂ ਨੂੰ ਕਾਬੂ ਕਰਕੇ ਉਹਨਾਂ ਤੋਂ 50 ਗ੍ਰਾਮ ਕੋਕੀਨ ਅਤੇ 50 ਗ੍ਰਾਮ ਹੈਰੋਈਨ , 40 ਹਜਾਰ ਡਰੱਗ ਮਨੀ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੌਲੀ ਚੌਂਕ ਸੈਕਟਰ 80 ਵਿਖੇ ਨਾਈਜੀਰੀਅਨ ਜੂਡੋ ਜਸਟਿਨ ਅਤੇ ਉਸਦੀ ਮਹਿਲਾ ਸਾਥਣ ਰਾਈਟਾ ਵਿਦਿਆਰਥੀਆਂ ਨੂੰ ਨਸ਼ੀਲਾ ਪਦਾਰਥ ਵੇਚ ਰਹੇ ਹਨ| ਜਿਸ ਉਪਰ ਕਾਰਵਾਈ ਕਰਦਿਆਂ ਐਸ ਟੀ ਐਫ ਦੀ ਟੀਮ ਨੇ ਏ ਐਸ ਆਈ ਅਵਤਾਰ ਸਿੰਘ ਦੀ ਅਗਵਾਈ ਵਿੱਚ ਮੌਲੀ ਚੌਂਕ ਵਿੱਚ ਨਾਕੇਬੰਦੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਉਹਨਾਂ ਦੋਵਾਂ ਤੋਂ 50 ਗ੍ਰਾਮ ਕੋਕੀਨ ਅਤੇ 50 ਗ੍ਰਾਮ ਹੈਰੋਈਨ, 40 ਹਜਾਰ ਡਰੱਗ ਮਨੀ ਬਰਾਮਦ ਕੀਤੀ| ਇਹਨਾਂ ਕੋਲੋਂ ਇਸ ਮੌਕੇ ਇੱਕ ਇਲੈਕਟੌਨਿਕ ਕੰਡਾ ਅਤੇ ਪਲਾਸਟਿਕ ਦੀਆਂ 10 ਛੋਟੀਆਂ ਥੈਲੀਆਂ ਵੀ ਬਰਾਮਦ ਕੀਤੀਆਂ| ਇਹ ਦੋਵੇਂ ਹੀ ਸੈਕਟਰ 80 ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ| ਇਹਨਾਂ ਕੋਲ ਕੋਈ ਵੀ ਜਾਇਜ ਪਾਸਪੋਰਟ, ਵੀਜਾ ਤੇ ਹੋਰ ਜਰੂਰੀ ਕਾਗਜਾਤ ਨਹੀਂ ਮਿਲਿਆ| ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *