ਐਸ ਟੀ ਐਫ ਵਲੋਂ 52 ਕਿਲੋ ਭੁਕੀ ਚੂਰਾ ਪੋਸਤ ਸਮੇਤ 2 ਵਿਅਕਤੀ ਕਾਬੂ

ਐਸ ਏ ਐਸ ਨਗਰ, 13 ਅਗਸਤ (ਸ.ਬ.) ਐਸ ਟੀ ਐਫ ਮੁਹਾਲੀ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 52 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਏ ਐਸ ਆਈ ਹਰਭਜਨ ਸਿੰਘ ਸਮੇਤ ਪੁਲੀਸ ਪਾਰਟੀ ਨੇ 6 ਟੀ ਡੀ ਆਈ ਕਾਲੋਨੀ ਨੇੜੇ ਦੋ ਵਿਅਕਤੀਆਂ ਮੰਗਾ ਸਿੰਘ ਅਤੇ ਕੁਲਵੀਰ ਸਿੰਘ ਨੂੰ ਕਾਬੂ ਕੀਤਾ, ਜਿਹਨਾਂ ਦੀ ਗੱਡੀ ਵਿਚੋਂ 52 ਕਿਲੋ ਭੁਕੀ ਬਰਾਮਦ ਕੀਤੀ ਗਈ|
ਉਹਨਾਂ ਦੱਸਿਆ ਕਿ ਮੰਗਾ ਸਿੰਘ ਇਕ ਟਰੱਕ ਡਰਾਇਵਰ ਹੈ ਜੋ ਕਿ 5 ਹਜਾਰ ਰੁਪਏ ਪ੍ਰਤੀ ਚੱਕਰ ਦੇ ਹਿਸਾਬ ਨਾਲ ਕੁਲਵੀਰ ਸਿੰਘ ਦਾ ਟਰੱਕ ਚਲਾਉਂਦਾ ਹੈ| ਦੋਵੇਂ ਵਿਅਕਤੀ ਸਾਂਝੇ ਤੌਰ ਤੇ ਭੁਕੀ ਲਿਆ ਕੇ ਵੇਚਦੇ ਸਨ ਤੇ ਅੱਜ ਵੀ ਜੀਰਕਪੁਰ ਸਾਈਡ ਤੋਂ ਮੁਹਾਲੀ ਵਿਖੇ ਭੁੱਕੀ ਵੇਚਣ ਲਈ ਆਏ ਸਨ ਕਿ ਪੁਲੀਸ ਦੇ ਕਾਬੂ ਆ ਗਏ| ਪੁਲੀਸ ਨੇ ਇਸ ਸਬੰਧੀ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *