ਐਸ ਟੀ ਐਫ ਵਲੋਂ 55 ਗ੍ਰਾਮ ਹੈਰੋਈਨ ਸਮੇਤ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਐਸ ਟੀ ਐਫ ਮੁਹਾਲੀ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 55 ਗਾ੍ਰਮ ਹੈਰੋਈਨ ਬਰਾਮਦ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਵਿਖੇ ਗੁਪਤ ਸੂਚਨਾ ਮਿਲਣ ਤੇ ਏ ਐਸ ਆਈ ਸੁਖਵਿੰਦਰ ਸਿੰਘ ਨੇ ਘੜੂੰਆਂ ਬੱਸ ਸਟੈਂਡ ਤੇ ਨਾਕਾਬੰਦੀ ਕਰਕੇ ਕਾਰ ਨੰਬਰ ਸੀ ਐਚ ਜੀਰੋ 1 ਏ ਜੇ 0477 ਪਜੈਰੋ ਚਿੱਟੇ ਰੰਗ ਨੂੰ ਰੋਕ ਕੇ ਜਦੋਂ ਕਾਰ ਚਲਾ ਰਹੇ ਵਿਅਕਤੀ ਸੁਖਜੀਤ ਸਿੰਘ ਵਸਨੀਕ ਸਮਰਾਲਾ ਅਤੇ ਨਾਲ ਵਾਲੀ ਸੀਟ ਤੇ ਬੈਠੇ ਕੁਲਵਿੰਦਰ ਸਿੰਘ ਵਸਨੀਕ ਵਾਸੀ ਸਮਰਾਲਾ ਉਰਫ ਕਲੂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਕੁਲ 55 ਗ੍ਰਾਮ ਹੈਰੋਈਨ ਬਰਾਮਦ ਹੋਈ| ਇਹ ਵਿਅਕਤੀ ਉਪਰੋਕਤ ਕਾਰ ਵਿੱਚ ਮੋਰਿੰਡਾ ਸਾਈਡ ਤੋਂ ਘੜੂੰਆਂ ਅਤੇ ਖਰੜ ਸਾਈਡ ਨੂੰ ਆ ਰਹੇ ਸਨ|
ਉਹਨਾਂ ਦੱਸਿਆ ਕਿ ਸੁਖਜੀਤ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਉਸਦਾ ਇਕ ਟਿੱਪਰ ਵੀ ਚਲਦਾ ਹੈ, ਉਸਨੂੰ ਉਸਦੇ ਦੋਸਤ ਹਰਪ੍ਰੀਤ ਸਿੰਘ ਵਸਨੀਕ ਮੁਹਾਲੀ ਨੇ ਇਕ ਸਾਲ ਪਹਿਲਾਂ ਹੈਰੋਈਨ ਪੀਣ ਲਾ ਦਿੱਤਾ ਸੀ, ਤੇ ਇਹ ਵਿਅਕਤੀ 6 ਮਹੀਨੇ ਹੈਰੋਈਨ ਪੀਂਦਾ ਰਿਹਾ ਹੈ ਅਤੇ ਹੁਣ ਨਸ਼ਾ ਛੱਡਣ ਦੀ ਦਵਾਈ ਲੈ ਰਿਹਾ ਹੈ ਅਤੇ ਕਦੇ ਕਦੇ ਹੁਣ ਵੀ ਹੈਰੋਈਨ ਪੀ ਲੈਂਦਾ ਹੈ| ਉਹਨਾਂ ਦੱਸਿਆ ਕਿ ਕੁਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ, ਜਿਸ ਦੀ ਦੋ ਸਾਲ ਪਹਿਲਾਂ ਦੀਪਕ ਨਾਲ ਦੋਸਤੀ ਹੋ ਗਈ ਸੀ ਜੋ ਕਿ ਹੈਰੋਈਨ ਦਾ ਨਸ਼ਾ ਕਰਦਾ ਸੀ ਜਿਸਨੇ ਉਸ ਨੂੰ ਵੀ ਹੈਰੋਈਨ ਪੀਣ ਲਾ ਦਿੱਤਾ| ਇਸ ਤੋਂ ਬਾਅਦ ਉਸਦੀ ਦੋਸਤੀ ਸੁਖਜੀਤ ਸਿੰਘ ਨਾਲ ਹੋ ਗਈ| ਸੁਖਜੀਤ ਸਿੰਘ ਉਸ ਨੂੰ ਪੈਸੇ ਦੇ ਕੇ ਦਿਲੀ ਤੋਂ ਹੈਰੋਈਨ ਮੰਗਾਉਂਦਾ ਹੈ, ਜੋ ਕਿ ਇਕ ਨਾਈਜੀਰੀਅਨ ਵਿਅਕਤੀ ਤੋਂ ਲੈ ਕੇ ਆਉਂਦਾ ਹੈ| ਇਹ ਦੋਵੇਂ ਉਸ ਨਾਈਜੀਰੀਅਨ ਦਾ ਨਾਮ ਤੇ ਪਤਾ ਨਹੀਂ ਜਾਣਦੇ| ਇਹ ਦੋਵੇਂ ਵਿਅਕਤੀ ਦਿੱਲੀ ਤੋਂ ਸਸਤੀ ਹੈਰੋਈਨ ਲਿਆ ਕੇ ਘੜੂੰਆ, ਖਰੜ, ਮੁਹਾਲੀ ਅਤੇ ਚੰਡੀਗੜ੍ਹ ਵਿਖੇ ਆਪਣੇ ਗਾਹਕਾਂ ਨੂੰ ਮਹਿੰਗੇ ਰੇਟ ਉਪਰ ਵੇਚਦੇ ਸਨ| ਇਹਨਾਂ ਖਿਲਾਫ ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *