ਐਸ ਟੀ ਐਫ ਵਲੋਂ 60 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਐਸ ਟੀ ਐਫ ਮੁਹਾਲੀ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਮੁਹਾਲੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵੀਨ ਸੂਦ ਵਸਨੀਕ ਫਿਰੋਜਪੁਰ ਕਂੈਟ, ਹਾਲ ਵਾਸੀ ਧਨਾਸ ਚੰਡੀਗੜ੍ਹ ਅਤੇ ਅਜੇ ਸ਼ਰਮਾ ਵਸਨੀਕ ਸੈਕਟਰ 22 ਬੀ ਚੰਡੀਗੜ੍ਹ ਦਿੱਲੀ ਤੋਂ ਹੈਰੋਇਨ ਲਿਆ ਕੇ ਮੁਹਾਲੀ ਵਿੱਚ ਵੇਚਦੇ ਹਨ| ਐਸ ਟੀ ਐਫ ਨੇ ਗੁਪਤ ਸੂਚਨਾ ਦੇ ਆਧਾਰ ਉਪਰ ਕਾਰਵਾਈ ਕਰਦਿਆਂ ਦੋਵਾਂ ਵਿਅਕਤੀਆਂ ਨੂੰ ਦਾਰਾ ਸਟੂਡੀਓ ਚੌਂਕ ਮੁਹਾਲੀ ਤੋਂ ਗ੍ਰਿਫਤਾਰ ਕਰਕੇ ਉਹਨਾਂ ਤੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ|
ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਜੇ ਸ਼ਰਮਾ ਚੰਡੀਗੜ੍ਹ ਹੋਮ ਗਾਰਡ ਵਿੱਚ ਥਾਣਾ ਸੈਕਟਰ 17 ਵਿਖੇ ਡਿਊਟੀ ਕਰਦਾ ਹੈ ਜਦੋਂਕਿ ਨਵੀਨ ਸੂਦ ਪੀ ਜੀ ਆਈ ਚੰਡੀਗੜ੍ਹ ਵਿਖੇ ਐਮਰਜੈਂਸੀ ਵਿੱਚ ਸਥਿਤ ਮੈਡੀਕਲ ਸਟੋਰ ਉਪਰ ਕੰਮ ਕਰਦਾ ਹੈ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *