ਐਸ ਟੀ ਐਫ ਵੱਲੋਂ 100 ਗ੍ਰਾਮ ਸਮੈਕ ਸਮੇਤ ਇੱਕ ਵਿਅਕਤੀ ਕਾਬੂ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਸਪੈਸ਼ਲ ਟਾਸਕ ਫੋਰਸ ਵਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 1 ਵਿਅਕਤੀ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਸਮੈਕ ਬਰਾਮਦ ਕੀਤੀ ਹੈ|
ਇਸ ਸੰਬੰਧੀ ਜਣਾਕਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਐਸ. ਟੀ. ਐਫ ਫੇਜ਼-4 ਵਿਖੇ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਰਵੀ ਕੌਸ਼ਲ ਵਾਸੀ ਪਿੰਡ ਸਿੰਘ ਸਿੰਗੜਾ ਥਾਣਾ ਨਿਸਿੰਗ ਜਿਲ੍ਹਾ ਕਰਨਾਲ ਹਰਿਆਣਾ ਹਾਲ ਵਾਸੀ ਪੀ. ਡਬਲੀਊ. ਡੀ ਰੈਸਟ ਹਾਊਸ ਨਾਭਾ ਰੋਡ, ਜਿਲ੍ਹਾ ਪਟਿਆਲਾ ਜੋ ਅੰਬਾਲਾ ਤੋਂ ਸਮੈਕ ਲਿਆ ਕੇ ਚੰਡੀਗੜ੍ਹ ਮੁਹਾਲੀ ਅਤੇ ਖਰੜ ਵਿੱਚ ਵੇਚਦਾ ਹੈ| ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਅੱਜ ਵੀ ਆਪਣੇ ਪੱਕੇ ਗਾਹਕਾਂ ਨੂੰ ਸਮੈਕ ਦੇਣ ਲਈ ਲਾਂਡਰਾ ਚੌਕ ਮੁਹਾਲੀ ਵੱਲ ਆ ਰਿਹਾ ਹੈ|
ਉਹਨਾਂ ਦੱਸਿਆ ਕਿ ਏ ਐਸ ਆਈ ਮਲਕੀਤ ਸਿੰਘ ਅਤੇ ਪੁਲੀਸ ਪਾਰਟੀ ਨੇ ਲਾਂਡਰਾ ਚੌਂਕ ਮੁਹਾਲੀ ਤੋਂ ਕਾਬੂ ਕੀਤਾ, ਜਿਸ ਪਾਸੋਂ 100 ਗ੍ਰਾਮ ਸਮੈਕ ਬਰਾਮਦ ਹੋਈ| ਉਹਨਾਂ ਦੱਸਿਆ ਕਿ ਇਸ ਵਿਅਕਤੀ ਨੇ ਮੁੱਢਲੀ ਪੁੱਛ ਗਿੱਛ ਵਿੱਚ ਦੱਸਿਆ ਕਿ ਉਹ ਪਿਛਲੇ 3-4 ਮਹੀਨਿਆ ਤੋਂ ਸਮੈਕ ਪੀ ਰਿਹਾ ਹੈ ਅਤੇ ਸਮੈਕ ਦਾ ਧੰਦਾ ਕਰ ਰਿਹਾ ਹੈ| ਜੋ ਅੰਬਾਲਾ ਕੁਰੂਕਸ਼ੇਤਰ ਤੋਂ 2000/- ਰੁਪਏ ਪ੍ਰਤੀ 5 ਗ੍ਰਾਮ ਸਮੈਕ ਖਰੀਦ ਕੇ ਮੁਹਾਲੀ ਅਤੇ ਚੰਡੀਗੜ੍ਹ ਵਿਖੇ 2400/- ਰੁਪਏ ਤੋਂ ਲੈ ਕੇ 2600/- ਰੁਪਏ ਤੱਕ ਵੇਚਦਾ ਹੈ |
ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਕਰੀਬ 2 ਸਾਲ ਪਹਿਲਾ ਕੋਤਵਾਲੀ ਪਟਿਆਲਾ ਵਿਖੇ 8 ਗ੍ਰਾਮ ਸਮੈਕ ਦਾ ਮੁੱਕਦਮਾ ਦਰਜ ਹੋਇਆ ਸੀ ਅਤੇ ਕਰੀਬ ਡੇਢ ਸਾਲ ਪਹਿਲਾ ਇਸ ਦੇ ਖਿਲਾਫ ਚੌਰੀ ਦਾ ਮੁੱਕਦਮਾ ਥਾਣਾ ਲਾਹੌਰੀ ਗੇਟ,ਪਟਿਆਲਾ ਵਿਖੇ ਦਰਜ ਹੋਇਆ ਸੀ| ਪੁਲੀਸ ਵਲੋਂ ਇਸ ਵਿਅਕਤੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *