ਐਸ.ਟੀ.ਐਫ. ਵੱਲੋਂ 260 ਗ੍ਰਾਮ ਹੈਰੋਇਨ ਸਮੇਤ ਭਗੌੜਾ ਕਾਬੂ

ਐਸ.ਟੀ.ਐਫ. ਵੱਲੋਂ 260 ਗ੍ਰਾਮ ਹੈਰੋਇਨ ਸਮੇਤ ਭਗੌੜਾ ਕਾਬੂ
ਐਨ.ਡੀ.ਪੀ.ਐਸ. ਐਕਟ ਦੇ 5 ਕੇਸਾਂ ਵਿੱਚ ਭਗੌੜਾ ਸੀ ਮੁਲਜ਼ਮ
ਐਸ.ਏ.ਐਸ. ਨਗਰ, 14 ਸਤੰਬਰ (ਸ.ਬ.) ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪ੍ਰਿਤਪਾਲ ਸਿੰਘ ਉਰਫ ਬਿੱਟਾ ਪੁੱਤਰ ਸ.ਬਲਵੰਤ ਸਿੰਘ ਜੋ ਕਿ ਐਨਡੀਪੀਐਸ ਐਕਟ ਦੇ 05 ਕੇਸਾ ਵਿੱਚ ਭਗੋੜਾ ਹੈ, ਨੂੰ ਕਾਬੂ ਕਰਕੇ ਉਸ ਕੋਲੋ ਕੁੱਲ 260 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ ਹੈ| ਐਸ ਟੀ ਐਫ ਦੇ ਐਸ ਪੀ ਸ੍ਰੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ, ਫੇਸ-4 ਮੋਹਾਲੀ ਵਿਖੇ ਕੱਲ੍ਹ ਇਕ ਖੂਫੀਆ ਸੂਚਨਾ ਮਿਲੀ ਸੀ ਕਿ ਪ੍ਰਿਤਪਾਲ ਸਿੰਘ ਉਰਫ ਬਿੱਟਾ ਵਾਸੀ ਡਰਮਾ ਵਾਲਾ ਬਾਜਾਰ, ਸੁਲਤਾਲਵਿੰਡ ਰੋਡ, ਅੰਮ੍ਰਿਤਸਰ, ਹਾਲ ਵਾਸੀ ਗਿਆਨੀ ਜੈਲ ਸਿੰਘ ਨਗਰ, ਰੋਪੜ ਆਪਣੀ ਐਕਟੀਵਾ ਨੰਬਰ ਪੀ.ਬੀ 10 ਡੀ.ਪੀ 7058 ਤੇ ਹੈਰੋਇੰਨ ਦੀ ਸਪਲਾਈ ਦੇਣ ਲਈ ਬੱਸ ਸਟੈਂਅ ਫੇਸ-8 ਮੋਹਾਲੀ ਵਿਖੇ ਆ ਰਿਹਾ ਹੈ, ਜਿਸ ਨੂੰ ਏ.ਐਸ.ਆਈ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕਾਬੂ ਕਰਕੇ ਉਸ ਕੋਲੋਂ 260 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ|
ਉਹਨਾਂ ਦੱਸਿਆ ਿਕ ਪ੍ਰਿਤਪਾਲ ਸਿੰਘ ਉਰਫ ਬਿੱਟਾ ਉਰਫ ਗੰਜਾ ਦੇ ਵਿਰੁੱਧ 21-61-85 ਐਨ.ਡੀ.ਪੀ.ਐਸ.ਐਕਟ ਦੀ ਧਾਰਾ 21-61-65 ਤਹਿਤ ਮਾਮਲਾ ਦਰਜ ਕੀਤਾ ਹੈ|

Leave a Reply

Your email address will not be published. Required fields are marked *