ਐਸ. ਟੀ. ਐਫ ਵੱਲੋਂ 270 ਗ੍ਰਾਮ ਹੈਰੋਇਨ ਅਤੇ 1 ਲੱਖ 80 ਹਜਾਰ ਰੁਪਏ ਡਰੱਗ ਮਨੀ ਸਮੇਤ ਇੱਕ ਨਾਇਜੀਰੀਅਨ ਕਾਬੂ

ਐਸ. ਏ. ਐਸ ਨਗਰ, 23 ਅਗਸਤ (ਸ.ਬ.) ਐਸ. ਟੀ. ਐਫ ਮੁਹਾਲੀ ਦੀ ਟੀਮ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਮਿਲੀ ਜਦੋਂ ਮੁਹਾਲੀ ਐਸ. ਟੀ. ਐਫ ਦੀ ਟੀਮ ਨੇ ਪੈਟਰੋਲ ਪੰਪ ਫੇਜ਼-3ਏ ਮੁਹਾਲੀ ਦੇ ਨੇੜੇ ਤੋਂ ਨਾਕਾਬੰਦੀ ਦੌਰਾਨ 1 ਨਾਇਜੀਰੀਅਨ ਵਿਅਕਤੀ ਜੋਇਲ ਸਮਿਥ ਨੂੰ 270 ਗ੍ਰਾਮ ਹੈਰੋਇੰਨ ਨਾਲ ਗ੍ਰਿਫਤਾਰ ਕੀਤਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਸਿੰਘ ਸੋਹਲ, ਐਸ. ਪੀ, ਐਸ. ਟੀ. ਐਫ ਮੁਹਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜੋਇਲ ਸਮਿਥ ਨਾਮ ਦਾ ਇੱਕ ਨਾਇਜੀਰੀਅਨ ਵਿਅਕਤੀ ਚੰਡੀਗੜ੍ਹ-ਮੁਹਾਲੀ ਵਿਖੇ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਆ ਰਿਹਾ ਹੈ| ਜਿਸ ਨੂੰ ਏ. ਐਸ. ਆਈ ਸੁਖਵਿੰਦਰ ਸਿੰਘ ਥਾਣਾ ਐਸ. ਟੀ. ਐਫ ਨੇ ਸਮੇਤ ਪੁਲੀਸ ਪਾਰਟੀ ਕਾਬੂ ਕੀਤਾ, ਜਿਸ ਕੋਲ 270 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਅੱਸੀ ਹਜ਼ਾਰ ਰੁਪਏ ਡਰਗ ਮੰਨੀ ਬਰਾਮਦ ਹੋਈ| ਮੁਢਲੀ ਪੁਛ-ਗਿੱਛ ਤੇ ਉਸ ਨੇ ਦੱਸਿਆ ਕਿ ਉਹ ਨਾਇਜੀਰੀਆ ਦਾ ਨਿਵਾਸੀ ਹੈ ਅਤੇ ਉਸਦਾ ਪਰਿਵਾਰ ਵੀ ਉੱਥੇ ਹੀ ਰਹਿੰਦਾ ਹੈ| ਉਹ ਸਾਲ 2014 ਵਿਚ ਟੂਰਿਸਟ ਵੀਜੇ ਤੇ ਭਾਰਤ ਆਇਆ ਅਤੇ ਵਾਪਿਸ ਨਹੀਂ ਗਿਆ| ਦਿੱਲੀ ਵਿੱਚ ਇਸ ਦਾ ਮੁੱਖ ਕੰਮ ਹੈਰੋਇਨ ਸਪਲਾਈ ਕਰਨਾ ਸੀ| ਇਸ ਤੌਂ ਇਲਾਵਾ ਉਹ ਫੇਸਬੁੱਕ ਰਾਹੀ ਅਮਰੀਕਾ, ਕਨੇਡਾ, ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਵਿੱਚ ਰਹਿਣ ਵਾਲੀਆਂ ਔਰਤਾਂ ਨਾਲ ਫੇਸਬੁੱਕ ਤੇ ਦੋਸਤੀ ਕਰਕੇ ਉਹਨਾਂ ਤੋਂ ਪੈਸੇ ਮੰਗਵਾTੁਂਦਾ ਹੈ ਕਰੀਬ 3 ਸਾਲ ਪਹਿਲਾ ਉਹ ਜੋਨਸੈਨ ਨਾਮ ਦੇ ਇੱਕ ਨਾਇਜੀਰੀਅਨ ਵਿਅਕਤੀ ਨੂੰ ਦਿੱਲੀ ਵਿੱਚ ਮਿਲਿਆ ਜੋ ਕਿ ਦਿੱਲੀ ਵਿੱਚ ਹੈਰੋਇਨ ਦਾ ਮੇਨ ਸਪਲਾਇਰ ਹੈ| ਉਸ ਤੋਂ ਬਾਅਦ ਇਸ ਨੇ ਵੀ ਹੈਰੋਇਨ ਸਪਲਾਈ ਦਾ ਕੰਮ ਸ਼ੁਰੂ ਕਰ ਲਿਆ ਸੀ| ਉਹ ਜੋਨਸੈਨ ਤੋਂ ਹੈਰੋਇਨ ਲੈ ਕੇ ਅੱਗੇ ਪੰਜਾਬ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਨੂੰ ਸਪਲਾਈ ਕਰਦਾ ਸੀ| ਉਹ ਆਪਣੀਆਂ ਸਾਰੀਆਂ ਡੀਲਾਂ ਵਟਸਐਪ, ਵਿਡੀਉਕਾਲ, ਈਮੋ ਅਤੇ ਵੀਚੈਟ ਆਦਿ ਰਾਹੀ ਕਰਦਾ ਸੀ ਅਤੇ ਪੰਜਾਬ ਦੇ ਬੰਦਿਆਂ ਨੂੰ ਅੱਡ-ਅੱਡ ਥਾਵਾਂ ਤੇ ਬੁਲਾ ਕੇ ਸਪਲਾਈ ਦਿੰਦਾ ਸੀ ਅਤੇ ਜਿਥੇ ਸਪਲਾਈ ਜਿਆਦਾ ਹੋਵੇ ਉੱਥੇ ਆਪ ਖੁਦ ਦੇਣ ਜਾਂਦਾ ਸੀ| ਉਹ ਕੱਲ੍ਹ ਵੀ ਹੈਰੋਇਨ ਦੀ ਸਪਲਾਈ ਦੇਣ ਲਈ ਚੰਡੀਗੜ੍ਹ ਮੁਹਾਲੀ ਵਿੱਚ ਆਇਆ ਸੀ| ਇਥੇ ਉਸਨੂੰ ਹੈਰੋਇਨ ਸਮੇਤ ਕਾਬੂ ਕਰਕੇ ਇਸ ਵਿਰੁੱਧ ਮੁਕਦਮਾ ਨੰਬਰ 42ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਤੇ 14 ਫਾਰਨਰ ਐਕਟ 1946 ਅਧਿਨ ਰਜਿਸਟਰ ਕੀਤਾ ਗਿਆ|

Leave a Reply

Your email address will not be published. Required fields are marked *