ਐਸ ਡੀ ਐਮ ਵਲੋਂ ਛਾਪੇਮਾਰੀ ਦੌਰਾਨ 8 ਕਿਲੋ ਪਲਾਸਟਿਕ ਦੇ ਲਿਫਾਫੇ ਬਰਾਮਦ

ਚੰਡੀਗੜ੍ਹ,17 ਫਰਵਰੀ (ਰਾਹੁਲ)  ਚੰਡੀਗੜ੍ਹ ਦੇ ਐਸ ਡੀ ਐਮ ਤਪਸਿਆ ਰਾਘਵ ਦੀ ਅਗਵਾਈ ਵਿਚ ਪ੍ਰਸ਼ਾਸਨ ਦੀ ਟੀਮ ਨੇ ਅੱਜ ਮਨੀਮਾਜਰਾ ਵਿਚ ਛਾਪੇਮਾਰੀ ਕਰਕੇ 8 ਕਿਲੋ ਪੋਲੀਥੀਨ ਲਿਫਾਫੇ ਬਰਾਮਦ ਕੀਤੇ ਅਤੇ 18 ਵਿਅਕਤੀਆਂ ਦੇ ਪੋਲੀਥੀਨ ਲਿਫਾਫੇ ਵਰਤਨ  ਦੇ ਕਾਰਨ ਚਲਾਨ ਕੀਤੇ             ਗਏ| ਇਸ ਮੌਕੇ ਪਿਪਲੀ ਵਾਲਾ ਟਾਊਨ, ਮਡੀਵਾਲਾ ਟਾਉਨ ਅਤੇ ਸ਼ਾਂਤੀ ਨਗਰ ਵਿਚ ਵੀ ਛਾਪੇਮਾਰੀ ਕਰਕੇ ਪਲਾਸਟਿਕ ਦੇ ਲਿਫਾਫੇ ਬਰਾਮਦ ਕੀਤੇ              ਗਏ| ਇਸ ਮੌਕੇ ਮਨੀਮਾਜਰਾ ਮਾਰਕੀਟ ਵਿਚ ਦੁਕਾਨਦਾਰਾਂ ਵਲੋਂ ਪੋਲੀਥੀਨ ਲਿਫਾਫੇ ਵਰਤਨ ਕਰਕੇ ਉਹਨਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਗਿਆ| ਜਿਕਰਯੋਗ ਹੈ ਕਿ 13 ਫਰਵਰੀ ਨੁੰ ਸਕਾਈ ਹਾਕ ਟਾਈਮਜ ਵਲੋਂ ਚੰਡੀਗੜ ਦੇ ਵੱਖ ਵੱਖ ਇਲਾਕਿਆਂ ਵਿਚ ਪੋਲੀਥੀਨ ਲਿਫਾਫਿਆਂ ਦੀ ਵਰਤੋ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ, ਉਸਤੋਂ ਬਾਅਦ ਹੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ  ਪੋਲੀਥੀਨ ਲਿਫਾਫਿਆਂ ਦੀ ਵਰਤੋ ਰੋਕਣ ਲਈ ਛਾਪੇਮਾਰੀ ਕੀਤੀ ਗਈ|

Leave a Reply

Your email address will not be published. Required fields are marked *