ਐਸ ਡੀ ਕਾਲਜ ਖੇੜੀ ਗੁਰਨਾ ਵਿੱਚ ਚੌਥਾ ਖ਼ੂਨਦਾਨ ਕੈਂਪ ਲਗਾਇਆ

ਬਨੂੜ, 31 ਅਗਸਤ (ਅਭਿਸ਼ੇਕ ਸੂਦ ) ਬਨੂੜ ਤੋਂ ਤੇਪਲਾ ਮੁੱਖ ਮਾਰਗ ਤੇ ਸਥਿਤ ਜੀ. ਜੀ. ਡੀ. ਐਸ. ਡੀ. ਕਾਲਜ ਸੰਸਥਾ ਚੰਡੀਗੜ੍ਹ ਦੇ ਐਨ.ਐਸ.ਐਸ. ਯੂਨਿਟ ਵਲੋਂ ਸਾਬਕਾ ਸਿੱਖਿਆ ਮੰਤਰੀ ਡਾ.ਪੰਡਿਤ ਮੋਹਨ ਲਾਲ ਦੀ 19ਵੀਂ ਬਰਸੀ ਨੂੰ ਸਮਰਪਿਤ ਚੌਥੇ ਖ਼ੂਨਦਾਨ ਕੈਂਪ ਦਾ ਆਯੋਜਨ ਲਾਇੰਜ ਕਲੱਬ ਚੰਡੀਗੜ੍ਹ ਸੁਪਰੀਮ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਕੀਤਾ ਗਿਆ| ਕੈਂਪ ਦਾ ਉਦਘਾਟਨ ਸ੍ਰੀ ਸੰਜੇ ਮਹਿੰਦੀ ਰੱਤਾ ਪ੍ਰੈਜ਼ੀਡੈਂਟ, ਸ੍ਰੀਮਤੀ ਅਰਚਨਾ ਮਹਿੰਦੀ ਰੱਤਾ ਖ਼ਜ਼ਾਨਚੀ, ਸ੍ਰੀ ਹਰਵਿੰਦਰ ਸਿੰਘ ਖਿੱਲਰ, ਸ੍ਰੀ ਵਿਜੇ ਭਾਟੀਆ ਨੇ ਕੀਤਾ| ਡਾ. ਸੀਰਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਦੀ ਟੀਮ ਨੇ 82 ਯੂਨਿਟ ਖੂਨ ਇਕੱਤਰ ਕੀਤਾ|
ਕਾਲਜ ਦੇ ਪ੍ਰਿੰਸੀਪਲ ਡਾ. ਸੁਨੀਲ ਕੁਮਾਰ ਬਾਰੀਆ, ਡਾ. ਮਨਿੰਦਰ ਕੌਰ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ, ਡਾ. ਮੀਨਾਕਸ਼ੀ ਨੇਗੀ, ਡਾ. ਸ਼ਿਵਾਨੀ ਕੌਸ਼ਲ, ਪ੍ਰੋ. ਬਲਜੀਤ ਸਿੰਘ,ਪ੍ਰੋ. ਸਵਰਨ ਸਿੰਘ ਅਤੇ ਪ੍ਰੋ. ਦਲੀਪ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *