ਐਸ.ਪੀ.ਸੀ.ਏ. ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ.ਏ.ਐਸ.ਨਗਰ, 19 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਰਨੀ           ਕਮੇਟੀ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ| ਮੀਟਿੰਗ ਵਿੱਚ ਗਮਾਡਾ ਵੱਲੋਂ ਸ਼ਹਿਰੀ ਜਾਇਦਾਦ ਦੀ ਟ੍ਰਾਂਸਫਰ ਫੀਸ ਨੂੰ 2.5 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਗਿਆ| ਸੰਸਥਾ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਸਰਕਾਰ ਵੱਲੋਂ ਟ੍ਰਾਂਸਫਰ ਫੀਸ ਤਾਂ ਘੱਟ ਕਰ ਦਿੱਤੀ ਗਈ ਹੈ ਪਰੰਤੂ ਇਹ ਹੁਣ ਵੀ 25 ਹਜ਼ਾਰ ਰੁਪਏ ਪ੍ਰਤੀ ਗਜ ਦੀ ਆਧਾਰ ਕੀਮਤ ਦੇ ਹਿਸਾਬ ਨਾਲ ਵਸੂਲੀ ਜਾ ਰਹੀ ਜਦੋਂਕਿ ਕਲੈਕਟਰ ਰੇਟ ਘਟ ਕੇ 18 ਹਜ਼ਾਰ ਹੋ ਗਿਆ ਹੈ ਇਸ ਲਈ ਟ੍ਰਾਸਫਰ ਫੀਸ ਨੂੰ ਕਲੈਕਟਰ ਰੇਟ ਦੇ ਹਿਸਾਬ ਨਾਲ ਵਸੂਲਿਆ ਜਾਵੇ|
ਮੀਟਿੰਗ ਦੋਰਾਨ ਮੰਗ ਕੀਤੀ ਗਈ ਕਿ ਸ਼ਹਿਰ ਦੇ ਪਲਾਟ ਮਾਲਕਾਂ ਤੋਂ ਵਸੂਲੀ ਜਾਂਦੀ ਨਾਨ ਕੰਸਟ੍ਰਕਸ਼ਨ ਫੀਸ ਨੂੰ ਵੀ ਘੱਟ ਕੀਤਾ ਜਾਵੇ ਅਤੇ ਇਸਨੂੰ  ਵੀ ਕਲੈਕਟਰ ਰੇਟ ਦੇ ਆਧਾਰ ਤੇ ਤੈਅ ਕੀਤਾ ਜਾਵੇ| ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ ਨੇ ਕਿਹਾ ਕਿ ਗਮਾਡਾ ਵੱਲੋਂ ਨਾਨ ਕੰਸਟ੍ਰਕਸ਼ਨ ਫੀਸ 38000 ਰੁਪਏ ਗਜ ਦੀ ਆਧਾਰ ਕੀਮਤ ਦਾ 4.5 ਫੀਸਦੀ ਸਾਲਾਨਾ ਵਸੂਲੀ ਜਾਂਦੀ ਹੈ ਜਿਸਨੂੰ ਘਟਾ ਕੇ ਕਲੈਕਟਰ ਰੇਟ ਦਾ 2 ਫੀਸਦੀ ਕੀਤਾ ਜਾਣਾ ਚਾਹੀਦਾ ਹੈ|
ਸੰਸਥਾ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਸੰਸਥਾ ਦੇ ਵਫਦ ਵੱਲੋਂ ਪੰਜਾਬ ਦੇ ਹਾਉਸਿੰਗ ਸਕੱਤਰ ਸ੍ਰੀ ਮਤੀ ਵਿੰਨੀ ਮਹਾਜਨ ਨਾਲ ਮੀਟਿੰਗ ਦੌਰਾਨ ਨੀਡ ਬੇਸ ਪਾਲਸੀ ਦਾ ਮੁੱਦਾ ਹਲ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਉਸ ਸੰਬੰਧੀ ਸਰਕਾਰ ਵਲੋਂ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|
ਮੀਟਿੰਗ ਦੌਰਾਨ ਸੰਸਥਾ ਦੇ ਤਮਾਮ ਮੈਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੰਸਥਾ ਤੋਂ ਵੱਖ ਹੋ ਕੇ ਅਤੇ ਆਪਣੇ ਪੱਤਰ ਤੇ ਬਿਆਨਬਾਜੀ ਤੋਂ ਗੁਰੇਜ ਕਰਨ ਅਤੇ ਪ੍ਰਾਪਰਟੀ ਡੀਲਰਾਂ ਨਾਲ ਜੁੜੇ ਮਸਲਿਆਂ ਨੂੰ ਮੀਡੀਆ ਵਿੱਚ ਲਿਜਾਣ ਦੀ ਥਾਂ ਸੰਸਥਾ ਨਾਲ ਸਾਂਝਾ ਕਰਨ ਤਾਂ ਜੋ ਇਹਨਾਂ ਦੇ  ਹਲ ਕੇ ਇੱਕਜੁਟ ਹੋ ਕੇ ਕਾਰਵਾਈ ਕੀਤੀ ਜਾ ਸਕੇ| ਮੀਟਿੰਗਾਂ ਵਿਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸੀਨੀਅਰ  ਪ੍ਰਧਾਨ ਸ੍ਰੀ ਸੁਰਿੰਦਰ ਮਹੰਤ, ਮੀਤ ਪ੍ਰਧਾਨ ਸ੍ਰੀ ਅਮਿਤ ਮਰਵਾਹਾ, ਵਿੱਤ  ਸਕੱਤਰ ਸਰਦਾਰ ਪਲਵਿੰਦਰ ਸਿੰਘ ਪੱਪੀ , ਆਰਗੇਨਾਈਜਰ ਸਕੱਤਰ ਸਰਦਾਰ ਕੰਵਲਪ੍ਰੀਤ ਸਿੰਘ,  ਸ੍ਰੀ ਅਜੀਤ ਪਵਾਰ ਮੁੱਖ ਐਡਵਾਈਜ਼ਰ, ਸ੍ਰੀ ਵਿਕਰਮ ਕੋਸ਼ਿਕ ਅਤੇ ਸਰਦਾਰ ਭੁਪਿੰਦਰ ਸਿੰਘ ਜ਼ੌਹਰ ਵੀ ਹਾਜਿਰ ਸਨ|

Leave a Reply

Your email address will not be published. Required fields are marked *