ਐਸ ਪੀ ਸੀ ਏ ਮੁਹਾਲੀ ਨੇ 7 ਕਤੂਰੇ ਲੱਭ ਕੇ ਉਹਨਾਂ ਦੀ ਮਾਂ ਕੁੱਤੀ ਕੋਲ ਪਹੁੰਚਾਏ

ਐਸ ਏ ਐਸ ਨਗਰ, 19 ਫਰਵਰੀ (ਸ.ਬ.) ਸੁਸਾਇਟੀ ਫਾਰ ਪ੍ਰੀਵੈਂਸਨ ਆਫ ਕਿਉਲਰਟੀ ਟੂ ਐਨੀਮਲਜ ਨੇ ਸੈਕਟਰ 63 ਮੁਹਾਲੀ ਵਿਚੋਂ ਇਕ ਵਿਅਕਤੀ ਵਲੋਂ ਇਕ ਕੁੱਤੀ ਦੇ ਸੱਤ ਕਤੂਰਿਆਂ ਨੂੰ ਵੱਖ ਵੱਖ ਥਾਂਵਾਂ ਉਪਰ ਛੱਡੇ ਜਾਣ ਤੋਂ ਬਾਅਦ ਕਤੂਰਿਆਂ ਦੀ ਭਾਲ ਕਰਕੇ ਕਤੂਰੇ ਉਹਨਾਂ ਦੀ ਮਾਂ ਕੁੱਤੀ ਕੋਲ ਪਹੁੰਚਾ ਦਿੱਤੇ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਸੀ ਏ ਦੀ ਸਥਾਨਕ ਇਕਾਈ ਦੇ ਪ੍ਰਧਾਨ ਲਛਮਣ ਸਿੰਘ ਨੇ ਦੱਸਿਆ ਕਿ ਐਸ ਪੀ ਸੀ ਏ ਦੇ ਮੈਂਬਰ ਗੁਰਪ੍ਰੀਤ ਔਲਖ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀ ਕਿ ਸੈਕਟਰ 63 ਮੁਹਾਲੀ ਦੇ ਵਸਨੀਕ ਇਕ ਵਿਅਕਤੀ ਨੇ ਉਥੋਂ ਇਕ ਕੁੱਤੀ ਦੇ 7 ਕਤੂਰੇ ਚੁੱਕ ਕੇ ਵੱਖ ਵੱਖ ਥਾਵਾਂ ਉੱਪਰ ਛੱਡ ਦਿੱਤੇ ਹਨ| ਉਹਨਾਂ ਦੱਸਿਆ ਕਿ ਉਹਨਾਂ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ, ਪੁਲੀਸ ਨੇ ਮੁਲਜਮ ਵਿਅਕਤੀ ਨੂੰ ਕਾਬੂ ਕਰ ਲਿਆ| ਉਸ ਵਿਅਕਤੀ ਦੀ ਨਿਸ਼ਾਨਦੇਹੀ ਉਪਰ ਵੱਖ ਵੱਖ ਥਾਂਵਾਂ ਤੋਂ 7 ਕਤੂਰਿਆਂ ਨੂੰ ਬਰਾਮਦ ਕਰਕੇ ਉਹਨਾਂ ਦੀ ਮਾਂ ਕੁੱਤੀ ਕੋਲ ਪਹੁੰਚਾਇਆ ਗਿਆ| ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਜੀਵਾਂ ਨੂੰ ਬਚਾਇਆ ਜਾਵੇ|

Leave a Reply

Your email address will not be published. Required fields are marked *