ਐਸ ਵਾਈ ਐਲ ਮੁੱਦਾ : ਸਿੱਖ ਜਥੇਬੰਦੀ ਅੰਤਰ ਰਾਸ਼ਟਰੀ ਅਦਾਲਤ ਵਿੱਚ ਕੇਸ ਦਾਇਰ ਕਰੇਗੀ

ਅੰਮ੍ਰਿਤਸਰ, 31 ਜਨਵਰੀ (ਸ.ਬ.) ਸਿੱਖ ਸਟਡੈਂਟਸ ਜਥੇਬੰਦੀ ਦੇ ਸੱਦੇ ਤੇ ਸੈਂਕੜਿਆਂ ਦੀ ਗਿਣਤੀ ਵਿਚ ਕਾਰਕੁੰਨਾਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਜਗ ਜਾਹਿਰ ਕਰਨ ਲਈ ‘ਲਿਬਰੇਸ਼ਨ ਮਾਰਚ’ ਵਿਚ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਵਾਲੇ ਬੈਨਰ ਤੇ ਤਖਤੀਆਂ ਚੁੱਕੀਆਂ ਹੋਈਆਂ ਸਨ|  ਵਾਟਰ ਲਿਬੇਰਸ਼ਨ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਜੋ ਕਿ ਹਰੀਕੇ ਪੱਤਣ ਬੈਰਾਜ ਵਿਖੇ ਖਤਮ ਹੋਇਆ ਜਿਥੋਂ ਰਾਜਸਥਾਨ ਤੇ             ਬੀਕਾਨੇਰ ਨਹਿਰਾਂ ਸ਼ੁਰੂ ਹੁੰਦੀਆਂ ਹਨ ਜੋ ਕਿ ਪੰਜਾਬ ਦੇ ਪਾਣੀਆਂ ਨੂੰ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਸਪਲਾਈ ਕਰਦੀਆਂ ਹਨ|
ਕੈਪਟਨ ਅਮਰਿੰਦਰ , ਕੇਜਰੀਵਾਲ ਤੇ ਬਾਦਲਾਂ ਨੂੰ ਸਵਾਲ ਕਰਦਿਆਂ ਏਆਈ ਐਸ ਐਸ ਐਫ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੁਛਿਆ ਕਿ ਇਹ ਲੀਡਰ ਐਸ ਵਾਈ ਐਲ ਨੂੰ ਕਿਵੇਂ ਰੋਕ ਸਕਦੇ ਜਦੋਂ ਸੁਪਰੀਮ ਕੋਰਟ ਨੇ ਨਹਿਰ ਉਸਾਰਨ ਲਈ ਆਦੇਸ਼ ਦਿੱਤਾ ਹੋਇਆ ਹੈ|
ਉਨ੍ਹਾਂ ਨੇ ਕਿਹਾ ਕਿ ਇਹ ਲੀਡਰ ਦੱਸਣ ਕਿ ਭਾਰਤ ਦੇ ਕਿਸ ਫੋਰਮ ਤੇ ਐਸ ਵਾਈ ਐਲ ਬਾਰੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ| ਨਾਲ ਹੀ ਉਨ੍ਹਾਂ ਨੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ, ਕੇਜਰੀਵਾਲ ਤੇ ਬਾਦਲ ਭਾਖੜਾ ਨਹਿਰ ਬਾਰੇ ਗੱਲ ਕਿਉਂ ਨਹੀਂ ਕਰਦੇ ਜਿਹੜੀ ਪਹਿਲਾਂ ਹੀ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ 17 ਐਮ ਏ ਐਫ ਪਾਣੀ ਦੀ ਸਪਲਾਈ ਕਰ ਰਹੀ ਹੈ|
ਪੀਰ ਮੁਹੰਮਦ ਨੇ ਕਿਹਾ ਕਿ ਮੈਂ ਕੈਪਟਨ ਕੇਜਰੀਵਾਲ ਤੇ ਬਾਦਲਾਂ ਨੂੰ ਚੁਣੌਤੀ ਦਿੰਦਾ ਹਾਂ ਕਿ 4 ਫਰਵਰੀ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜਨਤਕ ਬਹਿਸ ਕਰਵਾਈ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਦਸਿਆ ਜਾਵੇ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਐਸ ਵਾਈ ਐਲ ਨਹਿਰ ਦੇ ਉਸਾਰੀ ਨੂੰ ਰੋਕਣ ਲਈ ਕੀ ਯੋਜਨਾ ਬਣਾ ਰਹੇ ਹਨ|
ਪੰਜਾਬ ਦੇ ਪਾਣੀਆਂ ਤੇ ਕੇਂਦਰ ਦੇ ਕੰਟਰੋਲ ਨੂੰ ਚੁਣੌਤੀ ਦੇਣ ਲਈ ਏ ਆਈ ਐਸ ਐਸ ਐਫ ਨੇ ਇਹ ਵੀ ਐਲਾਨ ਕੀਤਾ ਕਿ ਮੂਲ ਵਾਸੀਆਂ ਦੇ ਰਿਪੇਂਰੀਅਨ ਅਧਿਕਾਰਾਂ ਦੀ ਉਲੰਘਣਾ ਲਈ ਉਹ ਹੇਗ ਨੀਦਰਲੈਂਡ ਵਿੱਚ ਅੰਤਰਰਾਸ਼ਟਰੀ ਟ੍ਰਿਬਿਊਨਲ ਵਿੱਚ      ਕੇਸ ਦਾਇਰ ਕਰੇਗੀ|
ਫੈਡਰੇਸ਼ਨ ਨੇ ਪਹਿਲਾਂ ਹੀ ਪੰਜਾਬ ਵਾਟਰ ਰਿਫਰੈਂਡਮ ਲਈ 400,000 ਤੋਂ ਵੱਧ ਵੋਟਾਂ ਰਜਿਸਟਰਡ ਕਰ ਲਈਆਂ ਹਨ ਜੋ ਕਿ ਇਸ ਸਵਾਲ ਤੇ ਪੰਜਾਬ ਦੇ ਮੂਲ ਵਾਸੀਆਂ ਤੋਂ ਵੋਟਾਂ ਦੀ ਮੰਗ ਕਰ ਰਹੀ ਹੈ ਕਿ ਕੀ ਪੰਜਾਬ ਦੇ ਪਾਣੀਆਂ ਤੇ ਭਾਰਤ ਦੇ ਕੰਟਰੋਲ ਨੂੰ ਹੇਂਗ ਨੀਦਰਲੈਂਡ ਸਥਿਤ ਅੰਤਰਰਾਸ਼ਟਰੀ ਟ੍ਰਿਬਿਊਨਲ ਵਿਚ ਚੁਣੌਤੀ ਦੇਣੀ ਚਾਹੀਦੀ ਹੈ| ਪੀਰ ਮੁਹੰਮਦ ਨੇ ਕਿਹਾ ਕਿ ਅਸੀਂ ਪੰਜਾਬ  ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰਿਫਰੈਂਡਮ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਅੰਤਰਰਾਸ਼ਟਰੀ ਅਦਾਲਤ ਦੇ ਦਖਲ ਨਾਲ ਬਚਾਇਆ ਜਾ ਸਕੇ| ਪੰਜਾਬ ਦੇ ਪਾਣੀ ਦੇ ਮੁੱਦੇ ਤੇ ਰਿਫਰੈਂਡਮ ਲਈ ਵੋਟਿੰਗ 1 ਫਰਵਰੀ ਤੋਂ 13 ਫਰਵਰੀ ਤੱਕ ਅਨਲਾਈਨ ਪੇਂਰਟਲ, ਮੋਬਾਇਲ ਐਪ ਅਤੇ ਪੇਪ ਬੈਲਟ ਹੋਵੇਗੀ|

Leave a Reply

Your email address will not be published. Required fields are marked *