ਐਸ ਸੀ ਨੇ ਤਾਜ ਮਹਲ ਵਿੱਚ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 9 ਜੁਲਾਈ (ਸ.ਬ.) ਦੁਨੀਆਂ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਮੁਹੱਬਤ ਦੀ ਨਿਸ਼ਾਨੀ ਤਾਜ ਮਹਲ ਵਿੱਚ ਨਮਾਜ਼ ਨਹੀਂ ਪੜ੍ਹੀ ਜਾਵੇਗੀ| ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਹ ਸੱਤ ਅਜੂਬਿਆਂ ਵਿੱਚ ਸ਼ਾਮਲ ਹੈ, ਇੱਥੇ ਨਮਾਜ਼ ਨਹੀਂ ਪੜ੍ਹੀ ਜਾ ਸਕਦੀ| ਨਮਾਜ਼ ਕਿਸੇ ਹੋਰ ਥਾਂ ਤੇ ਵੀ ਪੜ੍ਹੀ ਜਾ ਸਕਦੀ ਹੈ|
ਸਥਾਨਕ ਨਮਾਜ਼ੀਆਂ ਨੇ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਨਾਲ-ਨਾਲ ਬਾਹਰੀ ਲੋਕਾਂ ਨੂੰ ਵੀ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦਿੱਤੀ ਜਾਵੇ| ਤਾਜ ਮਹਲ ਵਿੱਚ ਮੌਜੂਦ ਮਸਜਿਦ ਵਿੱਚ ਹਰ ਸ਼ੁੱਕਰਵਾਰ ਨੂੰ ਜੁੱਮੇ ਦੀ ਨਮਾਜ਼ ਪੜ੍ਹੀ ਜਾਂਦੀ ਹੈ, ਜਿਸ ਨੂੰ ਲੈ ਕੇ ਕਈ ਵਾਰ ਤਬਕਿਆਂ ਨੇ ਵਿਰੋਧ ਕੀਤਾ ਹੈ| ਸ਼ੁੱਕਰਵਾਰ ਨੂੰ ਇਸ ਕਾਰਨ ਤੋਂ ਤਾਜ ਮਹਲ ਬੰਦ ਹੀ ਰਹਿੰਦਾ ਹੈ|
ਪਿਛਲੇ ਸਾਲ ਕਈ ਵਾਰ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਸੀ ਜਾਂ ਤਾਂ ਨਮਾਜ਼ ਬੰਦ ਕਰ ਦਿੱਤੀ ਜਾਵੇ ਅਤੇ ਸ਼ਿਵ ਚਾਲੀਸਾ ਪੜ੍ਹੀ ਜਾਵੇ| ਏ.ਬੀ.ਆਈ.ਐਸ.ਐਸ.ਨੇ ਮੰਗ ਕੀਤੀ ਕਿ ਤਾਜ ਮਹਲ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੀ ਨਮਾਜ਼ ਤੇ ਰੋਕ ਲਗਾ ਦਿੱਤੀ ਜਾਵੇ| ਕਈ ਵਾਰ ਭਾਜਪਾ ਨੇਤਾ ਇਸ ਪ੍ਰਕਾਰ ਦਾ ਬਿਆਨ ਦੇ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ ਤਾਜ ਮਹਲ ਨੂੰ ਸ਼ਿਵ ਮੰਦਰ ਦੱਸਿਆ ਹੈ|

Leave a Reply

Your email address will not be published. Required fields are marked *