ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਖੇ ਕਰੈਕਟਰ ਪਰੇਡ ਦਾ ਆਯੋਜਨ

ਐਸ ਏ ਐਸ ਨਗਰ, 29 ਅਪ੍ਰੈਲ (ਸ.ਬ.) Tਕਰੇਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਰਮਿਆਨ ਕਿਤਾਬੀ ਅਤੇ ਕਾਰਟੂਨ ਕਿਰਦਾਰਾਂ ਦੀ ਕਰੈਕਟਰ ਪਰੇਡ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਪਿਆਰੇ ਕਿਰਦਾਰਾਂ ਦੇ ਪਹਿਰਾਵੇ ਪਹਿਨ ਕੇ ਸਟੇਜ ਤੇ ਆਪਣੀ ਕਲਾ ਦੇ ਜੌਹਰ ਵਿਖਾਏ| ਇਸ ਪ੍ਰੋਗਰਾਮ ਵਿਚ ਇਕ ਪਾਸੇ ਜਿੱਥੇ ਵਿਦਿਆਰਥੀਆਂ ਨੇ ਜਿੱਥੇ ਮਸ਼ਹੂਰ ਕਿਰਦਾਰ ਸੁਪਰਮੈਂਨ , ਸਪਾਈਡਰ ਮੈਨ, ਬੈਟਮੈਨ ਅਤੇ ਆਇਰਨ ਮੈਨ ਜਿਹੇ ਕਿਰਦਾਰਾਂ ਦੇ ਰੂਪ ਧਾਰੇ ਉੱਥੇ ਹੀ ਪੁਰਾਣੀਆਂ ਮਸ਼ਹੂਰ ਕਹਾਣੀਆਂ ਦੇ ਕਿਰਦਾਰਾਂ ਦੇ ਰੂਪ ਵਿਚ ਵੀ ਛੋਟੇ ਛੋਟੇ ਬੱਚੇ ਨਜ਼ਰ ਆਏ|
ਸਕੂਲ ਦੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਵਿਦਿਆਰਥੀਆਂ ਵਿੱਚ ਨਾ ਸਿਰਫ਼ ਆਤਮ ਵਿਸ਼ਵਾਸ ਵਧਦਾ ਹੈ ਬਲਕਿ ਪੜਾਈ ਦੇ ਨਾਲ ਨਾਲ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ|

Leave a Reply

Your email address will not be published. Required fields are marked *