ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਖੇਡਾਂ ਦਾ ਆਯੋਜਨ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ  ਸੈਸ਼ਨ ਦੀ ਸ਼ੁਰੂਆਤ ਮੌਕੇ ਪਹਿਲੇ ਦਿਨ ਸਕੂਲ ਵਿਚ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਪਹਿਲਾਂ ਦਿਨ ਖੇਡਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਰਾਹੀਂ ਗੁਜ਼ਾਰਿਆ|
ਇਸ ਦੌਰਾਨ ਵਿਦਿਆਰਥੀਆਂ ਨੇ ਹੋਪ ਐਂਡ ਜੰਪ ਆਨ, ਪੈਬਲ ਜੰਪ, ਜੰਪ ਇਨ ਸਟਿਕਸ, ਕਮਰੇ ਵਿਚ ਬੈਲੰਸ ਬਣਾਉਣਾ, ਟੋਭੇ ਨੂੰ ਪਾਰ ਕਰਨਾ, ਰੱਸਾ ਕੱਸੀ ਜਿਹੇ ਮੁਕਾਬਲੇ ਕਰਵਾਏ ਗਏ| ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਲਈ ਫ਼ੋਟੋ ਫਰੇਮ ਬਣਾ ਕੇ ਫ਼ੋਟੋਆਂ ਖਿਚਾਈਆਂ ਗਈਆਂ ਤਾ ਕਿ ਇਹ ਦਿਨ ਯਾਦਗਾਰ ਵਜੋਂ ਰੱਖਿਆਂ ਜਾ ਸਕੇ| ਇਸ ਦੇ ਇਲਾਵਾ ਗੀਤ ਗਾਉਣ ਅਤੇ ਡਾਂਸ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਬਿਨਾਂ ਕਿਸੇ ਤਿਆਰੀ ਦੇ ਆਪਣੀ ਪ੍ਰਤਿਭਾ ਵਿਖਾਈ|
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਕਿਹਾ ਕਿ ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅੜਿਖਵਾਂ ਅੰਗ ਹਨ|

Leave a Reply

Your email address will not be published. Required fields are marked *