ਓਟਾਵਾ ਵਿੱਚ ਸਿਗਰਟਨੋਸ਼ੀ ਤੇ ਲੱਗ ਸਕਦੀ ਹੈ ਪਾਬੰਦੀ!

ਓਟਾਵਾ, 25 ਫਰਵਰੀ (ਸ.ਬ.) ਓਟਾਵਾ ਦੀ ਸਰਕਾਰ ਸਿਗਰਟਨੋਸ਼ੀ ਤੇ ਨੱਥ ਪਾਉਣ ਲਈ ਨਵੇਂ ਨਿਯਮਾਂ ਤੇ ਵਿਚਾਰ ਕਰ ਰਹੀ ਹੈ| ਇਨ੍ਹਾਂ ਦੇ          ਮੱਦੇਨਜ਼ਰ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਨੂੰ ਵਧਾ ਕੇ 21 ਸਾਲ ਕੀਤਾ ਜਾ ਸਕਦਾ ਹੈ ਅਤੇ ਕਾਲਜ ਅਤੇ ਅਪਾਰਟਮੈਂਟ ਇਮਾਰਤਾਂ ਵਿਚ ਸਿਗਰਟ ਪੀਣ ਤੇ ਪਾਬੰਦੀ ਲਗਾਈ ਜਾ ਸਕਦੀ ਹੈ| ਖੇਤਰ ਵਿਚ ਸਿਗਰਟਨੋਸ਼ੀ ਨੂੰ ਨਾਟਕੀ ਰੂਪ ਨਾਲ ਘੱਟ ਕਰਨ ਲਈ ਇਹ ਕਦਮ ਚੁੱਕੇ ਜਾ ਸਕਦੇ ਹਨ|
ਕੈਨੇਡਾ ਦੇ ਸਿਹਤ ਵਿਭਾਗ ਮੁਤਾਬਕ ਸਰਕਾਰ ਦਾ ਟੀਚਾ ਸਾਲ 2035 ਤੱਕ ਸਿਗਰਟਨੋਸ਼ੀ ਨੂੰ 13 ਫੀਸਦੀ ਤੋਂ ਘਟਾ ਕੇ 5 ਫੀਸਦੀ ਤੱਕ ਕਰਨਾ ਹੈ| ਇਸ ਦਾ ਮਤਲਬ ਹੈ ਕਿ ਤਕਰੀਬਨ 20 ਲੱਖ ਲੋਕਾਂ ਦੀ ਸਿਗਰਟਨੋਸ਼ੀ ਦੀ ਆਦਤ ਨੂੰ ਹਟਾਇਆ ਜਾਵੇਗਾ| ਹਾਲਾਂਕਿ ਅਜਿਹੀਆਂ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਸਿਗਰਟਨੋਸ਼ੀ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਕੁਝ ਲੋਕ ਇਨ੍ਹਾਂ ਤਕਨੀਕਾਂ ਦਾ ਵਿਰੋਧ ਕਰਦੇ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਕਨੀਕਾਂ ਸਫਲ ਨਹੀਂ ਹਨ ਅਤੇ ਸਿਗਰਟਨੋਸ਼ੀ ਨੂੰ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ|

Leave a Reply

Your email address will not be published. Required fields are marked *