ਓਡ-ਈਵਨ ਦੌਰਾਨ ਦਿੱਲੀ ਵਿੱਚ ਡੀ.ਟੀ.ਸੀ. ਬੱਸਾਂ ਵਿੱਚ ਮਿਲੇਗੀ ਮੁਫ਼ਤ ਸਫ਼ਰ ਦੀ ਸਹੂਲਤ

ਨਵੀਂ ਦਿੱਲੀ, 10 ਨਵੰਬਰ (ਸ.ਬ.) ਦਿੱਲੀ ਵਿੱਚ 13 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ ਓਡ-ਈਵਨ ਫਾਰਮੂਲਾ ਲਾਗੂ ਹੋਵੇਗਾ| ਓਡ-ਈਵਨ ਦੌਰਾਨ 5 ਦਿਨਾਂ ਤੱਕ ਦਿੱਲੀ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ| ਇਸ ਦੌਰਾਨ ਦਿੱਲੀ ਵਾਸੀ ਦਿੱਲੀ ਆਵਾਜਾਈ ਨਿਗਮ ਦੀਆਂ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਣਗੇ| ਇਨ੍ਹਾਂ ਬੱਸਾਂ ਵਿੱਚ ਕਲਸਟਰ ਬੱਸਾਂ ਵੀ ਸ਼ਾਮਲ ਹਨ| ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਇਸ ਦੀ ਜਾਣਕਾਰੀ ਦਿੱਤੀ ਹੈ| ਦਿੱਲੀ ਸਰਕਾਰ ਬਾਰੇ ਕਿਹਾ ਕਿ ਜੇਕਰ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਡੀ.ਟੀ.ਸੀ. ਬੱਸਾਂ ਨੂੰ ਪਹਿਲ ਦੇਵਾਂਗੇ ਅਤੇ ਆਪਣੀਆਂ ਗੱਡੀਆਂ ਦੀ ਵੀ ਘੱਟ ਵਰਤੋਂ ਕਰਾਂਗੇ| ਨਾਲ ਹੀ ਮੈਟਰੋ ਵਿੱਚ ਵੀ ਭੀੜ ਘੱਟ ਹੋਵੇਗੀ|
ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਓਡ-ਈਵਨ ਯੋਜਨਾ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਲਾਗੂ ਰਹੇਗੀ| ਦਿੱਲੀ ਵਾਸੀ 5 ਦਿਨਾਂ ਵਿੱਚ ਤਰੀਕ ਦੇ ਹਿਸਾਬ ਨਾਲ ਗੱਡੀ ਲੈ ਕੇ ਬਾਹਰ ਨਿਕਲ ਸਕਣਗੇ| ਉੱਥੇ ਹੀ ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦੀ ਉਲੰਘਣਾ ਕਰਨ ਵਾਲਿਆਂ ਤੋਂ 2 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ| ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਏਗੀ| ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੇ ਲੋਕ ਜ਼ਹਿਰੀਲੀ ਹਵਾ ਤੋਂ ਪਰੇਸ਼ਾਨ ਹਨ| ਲੋਕਾਂ ਲਈ ਸਾਹ ਤੱਕ ਲੈਣਾ ਮੁਸ਼ਕਿਲ ਹੋ ਰਿਹਾ ਹੈ|

Leave a Reply

Your email address will not be published. Required fields are marked *