ਓਨਟਾਰੀਓ ਅਤੇ ਟੋਰਾਂਟੋ ਦੀ ਪੁਲੀਸ ਨੂੰ ਦਿੱਤੀ ਜਾ ਰਹੀ ਹੈ ਖਾਸ ਸਿਖਲਾਈ

ਟੋਰਾਂਟੋ, 13 ਅਪ੍ਰੈਲ (ਸ.ਬ.)  ਓਨਟਾਰੀਓ ਦੇ ਦੋ ਵੱਡੇ ਪੁਲੀਸ ਅਦਾਰਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਭੰਗ ਦਾ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਨੂੰ ਹਿਰਾਸਤ ਵਿਚ ਲਿਆ ਜਾ ਸਕੇ| ਹੁਣ ਤਕ ਪੁਲੀਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦਾ ਟੈਸਟ ਲੈ ਕੇ ਜਾਂਚ ਕਰਦੀ ਸੀ ਪਰ ਹੁਣ ਭੰਗ ਦਾ ਨਸ਼ਾ ਕਰਨ ਵਾਲਿਆਂ ਦੀ ਖੈਰ ਨਹੀਂ ਹੈ| ਓਨਟਾਰੀਓ ਪੁਲੀਸ ਅਤੇ ਟੋਰਾਂਟੋ ਪੁਲੀਸ ਮਿਲ ਕੇ ਇਸ ਲਈ ਕੰਮ ਕਰ ਰਹੇ ਹਨ| ਇਸ ਸੰਬੰਧੀ ਉਹ ਵੀਰਵਾਰ ਨੂੰ ਮਿਲਣਗੇ ਅਤੇ ਸਿਖਲਾਈ ਲੈਣਗੇ|
ਟੋਰਾਂਟੋ ਵਿਭਾਗ ਨੇ ਦੱਸਿਆ ਕਿ ਲਗਭਗ 200 ਪੁਲੀਸ ਅਧਿਕਾਰੀਆਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ| ਉਨ੍ਹਾਂ ਕਿਹਾ ਕਿ ਅਗਲੇ ਸਾਲਾਂ ਵਿਚ ਉਹ ਹੋਰ ਵੀ ਪੁਲੀਸ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਭੰਗ ਦਾ ਨਸ਼ਾ ਕਰਕੇ ਵਾਹਨ ਚਲਾਉਂਦੇ ਹਨ, ਜਿਸ ਕਾਰਨ ਉਹ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਹਨ| ਕਈ ਵਾਰ ਉਹ ਆਪਣੀ ਜਾਨ ਤਾਂ ਗੁਆਂਦੇ ਹਨ ਪਰ ਨਾਲ ਦੇ ਨਾਲ ਹੋਰਾਂ ਦੀ ਵੀ ਮੌਤ ਦਾ ਕਾਰਨ ਬਣਦੇ ਹਨ| ਪੁਲੀਸ ਅਧਿਕਾਰੀਆਂ ਨੇ ਕਿਹਾ ਅਸੀਂ ਦੁਰਘਟਨਾ ਘਟਨ ਤੋਂ ਪਹਿਲਾਂ ਹੀ ਕੋਈ ਵਿਸ਼ੇਸ਼ ਕਦਮ ਚੁੱਕਣਾ ਚਾਹੁੰਦੇ ਹਾਂ| 2015 ਵਿਚ ਇਸ ਤਰ੍ਹਾਂ ਦੇ 24 ਮਾਮਲੇ ਦੇਖਣ ਨੂੰ ਮਿਲੇ ਸਨ ਜਦ ਕਿ 2016 ਵਿਚ ਇਸ ਦੇ 86 ਮਾਮਲੇ ਦੇਖਣ ਨੂੰ ਮਿਲੇ ਹਨ| ਇਸ ਡਾਟੇ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ|

Leave a Reply

Your email address will not be published. Required fields are marked *