ਓਨਟਾਰੀਓ ਦੇ ਨਾਰਥ ਯਾਰਕ ਜ਼ਿਲੇ ਵਿੱਚ 4 ਦਿਨਾਂ ਵਿੱਚ ਦੋ ਨੌਜਵਾਨਾਂ ਤੇ ਜਾਨਲੇਵਾ ਹਮਲਾ

ਨਾਰਥ ਯਾਰਕ, 1 ਜੂਨ (ਸ.ਬ.) ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਪੈਂਦੇ ਜ਼ਿਲੇ ਨਾਰਥ ਯਾਰਕ ਵਿੱਚ 4 ਦਿਨਾਂ ਵਿੱਚ ਦੋ ਨੌਜਵਾਨਾਂ ਤੇ ਜਾਨਲੇਵਾ ਹਮਲੇ ਹੋਣ ਦੀ ਜਾਣਕਾਰੀ ਮਿਲੀ ਹੈ| ਇਸ ਕਾਰਨ ਇਲਾਕੇ ਵਿੱਚ ਸਨਸਨੀ ਫੈਲੀ ਹੈ| ਜਾਣਕਾਰੀ ਮੁਤਾਬਕ ਬੀਤੇ ਦਿਨੀਂ ਇਕ 18-19 ਸਾਲਾ ਨੌਜਵਾਨ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ| ਟੋਰਾਂਟੋ ਪੁਲੀਸ ਮੁਤਾਬਕ ਇਸ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ| ਇਹ ਘਟਨਾ ਵੈਸਟਰਨ ਰੋਡ ਅਤੇ ਸ਼ੈਪਰਡ ਅਵੈਨਿਊ ਦੇ ਨੇੜੇ ਵਾਪਰੀ| ਪੁਲੀਸ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਰਿਹਾਇਸ਼ੀ ਇਲਾਕੇ ਵਿੱਚ ਮੌਜੂਦ ਸੀ| ਪੁਲੀਸ ਨੇ ਜਾਂਚ ਕਰਨ ਲਈ ਇਸ ਇਲਾਕੇ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ|
ਇਸ ਤੋਂ ਪਹਿਲਾਂ ਨਾਰਥ ਯੋਰਕ ਵਿੱਚ ਇਕ 18 ਕੁ ਸਾਲਾ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ| 18 ਸਾਲਾ ਨੌਜਵਾਨ ਦੇ ਪੇਟ ਵਿੱਚ ਗੋਲੀਆਂ ਵੱਜੀਆਂ ਹਨ | ਜਾਣਕਾਰੀ ਮੁਤਾਬਕ ਪਹਿਲਾਂ ਇਸ ਨੌਜਵਾਨ ਕੋਲੋਂ ਫੋਨ ਖੋਹਿਆ ਗਿਆ ਅਤੇ ਉਸ ਨੂੰ ਜ਼ਖਮੀ ਕਰਕੇ ਸ਼ੱਕੀ ਵਿਅਕਤੀ ਵਾਰਦਾਤ ਵਾਲੀ ਥਾਂ ਤੋਂ ਦੌੜ ਗਿਆ| ਫਿਲਹਾਲ ਪੁਲੀਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *