ਓਨਟਾਰੀਓ ਵਿਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਦੀ ਮੌਤ

ਓਨਟਾਰੀਓ, 3 ਜੂਨੜ (ਸ.ਬ.) ਕੈਨੇਡਾ ਦੇ ਸੈਂਟਰਲ ਓਨਟਾਰੀਓ ਵਿੱਚ ਬੀਤੇ ਕੱਲ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ| ਸ਼ਾਮ ਨੂੰ ਲਗਭਗ 5 ਵਜੇ ਮੁਸਕੋਕਾ ਹਵਾਈਅੱਡੇ ਦੇ ਬਾਹਰ ਗਰੇਵਨਹਰਸਟ ਵਿੱਚ ਹਾਈਵੇਅ 11 ਅਤੇ 118 ਤੇ ਇਹ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਅਜੇ ਤਕ ਮਰਨ ਵਾਲਿਆਂ ਦੀ ਪਛਾਣ ਦੱਸੀ ਨਹੀਂ ਗਈ ਪਰ ਉਹ ਬਰੈਸਬ੍ਰਿਜ ਅਤੇ ਸਟਾਰਟਫੋਰਡ ਦੇ ਰਹਿਣ ਵਾਲੇ ਸਨ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ਾਮ ਤਕ ਉਥੇ ਸਬੂਤਾਂ ਦੀ ਭਾਲ ਕਰਦੀ ਦੇਖੀ ਗਈ| ਪੁਲੀਸ ਨੇ ਕਿਹਾ ਜਾਂਚ ਮਗਰੋਂ ਹੀ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇਗੀ|

Leave a Reply

Your email address will not be published. Required fields are marked *