ਓਨਟਾਰੀਓ ਵਿਚ 7 ਫੀਸਦੀ ਸਿੱਖ ਵਿਦਿਆਰਥੀਆਂ ਨੂੰ  ਹੋਣਾ ਪੈਂਦਾ ਹੈ ਵਿਤਕਰੇ ਦਾ ਸ਼ਿਕਾਰ

ਓਨਟਾਰੀਓ, 27 ਅਪ੍ਰੈਲ (ਸ.ਬ) ਕੈਨੇਡਾ ਦਾ ਵਰਲਡ ਸਿੱਖ  ਆਰਗੇਨਾਈਜ਼ੇਸ਼ਨ ਵੱਲੋਂ  ਓਨਟਾਰੀਓ ਦੇ ਪੀਲ ਜ਼ਿਲਾ ਸਕੂਲ ਬੋਰਡ ਵਿਚ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਵਾਲੇ ਵਿਦਿਆਰਥੀਆਂ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਗਈ| ਇਸ ਰਿਪੋਰਟ ਦਾ ਸਿਰਲੇਖ ‘ਦਿ ਐਕਸਪੀਰੀਅੰਸ ਆਫ ਸਿੱਖ ਸਟੂਡੈਂਟਸ ਇਨ ਪੀਲ’ ਸੀ| ਇਹ ਰਿਪੋਰਟ 5 ਤੋਂ 17 ਸਾਲ ਦੀ ਉਮਰ ਦੇ 300 ਸਕੂਲੀ ਵਿਦਿਆਰਥੀਆਂ ਤੇ ਕੀਤੇ ਗਏ ਇਕ ਸਰਵੇਖਣ ਤੇ ਆਧਾਰਤ ਹੈ| ਇਸ ਰਿਪੋਰਟ ਮੁਤਾਬਕ ਸਰਵੇਖਣ ਵਿਚ ਸ਼ਾਮਲ ਕੀਤੇ ਗਏ ਸਿੱਖ ਵਿਦਿਆਰਥੀਆਂ ਵਿਚੋਂ 27 ਫੀਸਦੀ ਵਿਦਿਆਰਥੀਆਂ ਨੂੰ ਸਿੱਖ ਹੋਣ ਕਰਕੇ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ| ਇਸ ਰਿਪੋਰਟ ਦਾ ਮਕਸਦ ਪੀਲ ਖੇਤਰ ਵਿਚ ਸਿੱਖ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਔਕੜਾਂ ਬਾਰੇ ਬਿਹਤਰ ਸਮਝ ਪੈਦਾ ਕਰਨਾ ਹੈ| ਹਾਲਾਂਕਿ ਇਹ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਵਾਲੇ ਸਿੱਖ ਵਿਦਿਆਰਥੀਆਂ ਦਾ ਇਹ ਅੰਕੜਾ ਸਾਲ 2011 ਤੋਂ ਘੱਟ ਹੈ| ਉਸ ਸਮੇਂ ਕਰਵਾਏ ਗਏ ਸਰਵੇਖਣ ਮੁਤਾਬਕ ਪੀਲ ਖੇਤਰ ਵਿਚ 40 ਫੀਸਦੀ ਸਿੱਖ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿੱਖ ਕਰਕੇ ਭੇਦਭਾਵ ਦਾ ਸ਼ਿਕਾਰ ਬਣਾਇਆ ਜਾਂਦਾ ਸੀ|

Leave a Reply

Your email address will not be published. Required fields are marked *