ਓਨਟਾਰੀਓ ਵਿੱਚ ਘਰ ਨੂੰ ਲੱਗੀ ਅੱਗ, ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ ਔਰਤ

ਓਨਟਾਰੀਓ, 12 ਫਰਵਰੀ (ਸ.ਬ.) ਓਨਟਾਰੀਓ ਦੇ ਸ਼ਹਿਰ ਬਰਲਿੰਗਟਨ ਵਿੱਚ ਸਥਿਤ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ 93 ਸਾਲਾ ਬਜ਼ੁਰਗ ਔਰਤ ਗੰਭੀਰ ਰੂਪ ਨਾਲ ਝੁਲਸ ਗਈ|
ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਔਰਤ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ| ਖੇਤਰੀ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ 3030 ਡਰਵਿੱਡਫੁੱਡ ਡਰਾਈਵ ਦੇ ਟਾਊਨ ਹਾਊਸ ਕੰਪਲੈਕਸ ਸਥਿਤ ਅੱਗ ਲੱਗਣ ਦੀ ਰਿਪੋਰਟ ਮਿਲੀ| ਐਮਰਜੈਂਸੀ ਅਤੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਝੁਲਸੀ 93 ਸਾਲਾ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ|
ਪੁਲੀਸ ਨੇ ਦੱਸਿਆ ਕਿ ਘਰ ਅੰਦਰ ਮੌਜੂਦ ਦੋ ਹੋਰ ਲੋਕ ਮਾਮੂਲੀ ਰੂਪ ਨਾਲ ਝੁਲਸੇ ਹਨ ਅਤੇ ਦੋ ਅਧਿਕਾਰੀਆਂ ਨੇ ਉਨ੍ਹਾਂ ਨੂੰ ਧੂੰਏ ਵਿੱਚੋਂ ਬਹੁਤ ਹੀ ਸਾਵਧਾਨੀ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਭਰਤੀ ਕਰਾਇਆ| ਪੁਲੀਸ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ਤੇ ਨੇੜੇ ਦੇ ਕਈ ਘਰਾਂ ਨੂੰ ਖਾਲੀ ਕਰਵਾਇਆ ਗਿਆ| ਘਰ ਨੂੰ ਅੱਗ ਲੱਗਣ ਕਾਰਨ ਲੱਗਭਗ 50,000 ਡਾਲਰ ਦਾ ਨੁਕਸਾਨ ਹੋਇਆ ਹੈ| ਬਰਲਿੰਗਟਨ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਕਿਹਾ ਕਿ ਮੰਨਣਾ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਪਿਛੇ ਦਾ ਕਾਰਨ ਘਰ ਦੀ ਦੂਜੀ ਮੰਜ਼ਲ ਤੇ ਸਥਿਤ ਬੈਡਰੂਮ ਵਿੱਚ ਜਗ ਰਹੀਆਂ ਮੋਮਬੱਤੀਆਂ ਸਨ, ਜਿਸ ਕਾਰਨ ਅੱਗ ਲੱਗੀ|

Leave a Reply

Your email address will not be published. Required fields are marked *