ਓਨਾਵ: ਯਾਤਰੀਆਂ ਨੂੰ ਗਲਤ ਪਲੇਟਫਾਰਮ ਤੇ ਭੇਜਿਆ, ਭਗਦੜ ਵਿੱਚ ਇੱਕ ਯਾਤਰੀ ਦੀ ਮੌਤ

ਓਨਾਵ, 23 ਅਪ੍ਰੈਲ (ਸ.ਬ.) ਟ੍ਰੇਨ ਆਉਣ ਤੋਂ ਕੁਝ ਦੇਰ ਪਹਿਲਾਂ ਹਮੇਸ਼ਾ ਪਲੇਟਫਾਰਮ ਬਦਲੇ ਜਾਣ ਦੀ ਅਨਾਊਂਸਮੈਂਟ ਰੇਲਵੇ ਸਟੇਸ਼ਨ ਤੇ ਸੁਣਨ ਨੂੰ ਮਿਲਦੀ ਹੈ ਪਰ ਓਨਾਵ ਦੇ ਹਰੌਨੀ ਸਟੇਸ਼ਨ ਤੇ ਰੇਲਵੇ ਦੀ ਇੱਕ ਗਲਤੀ ਇੱਕ ਯਾਤਰੀ ਲਈ ਜਾਨਲੇਵਾ ਸਾਬਤ ਹੋਈ| ਇੱਥੇ ਯਾਤਰੀਆਂ ਨੂੰ ਗਲਤ ਪਲੇਟਫਾਰਮ ਤੇ ਟ੍ਰੇਨ ਆਉਣ ਦੀ ਸੂਚਨਾ ਅਨਾਊਂਸ ਕਰ ਦਿੱਤੀ ਗਈ ਅਤੇ ਜਦੋਂ ਟ੍ਰੇਨ ਦੂਜੇ ਪਲੇਟਫਾਰਮ ਤੇ ਆਈ ਤਾਂ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ| ਭਗਦੜ ਵਿੱਚ ਇਕ ਯਾਤਰੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਗੁੱਸਾਏ ਲੋਕਾਂ ਨੇ ਟਰੈਕ ਜਾਮ ਕਰ ਦਿੱਤਾ| ਓਨਾਵ ਜ਼ਿਲੇ ਦੇ ਹਰੌਨੀ ਸਟੇਸ਼ਨ ਤੇ ਰੋਜ਼ ਦੀ ਤਰ੍ਹਾਂ ਹੀ ਯਾਤਰੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ| ਇੱਥੇ ਰੇਲਵੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ, ਜਦੋਂ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ਨੂੰ ਗਲਤ ਸੂਚਨਾ ਦੇ ਦਿੱਤੀ ਗਈ| ਅਨਾਊਂਸਮੈਂਟ ਦੇ ਹਿਸਾਬ ਨਾਲ ਯਾਤਰੀ ਟ੍ਰੇਨ ਨੂੰ 3 ਨੰਬਰ ਪਲੇਟਫਾਰਮ ਤੇ ਆਉਣਾ ਚਾਹੁੰਦਾ ਸੀ ਪਰ ਗੱਡੀ 4 ਨੰਬਰ ਤੇ ਪੁੱਜੀ|
ਯਾਤਰੀਆਂ ਨੂੰ ਕਿਹਾ ਗਿਆ ਸੀ ਕਿ ਗੱਡੀ 3 ਨੰਬਰ ਪਲੇਟਫਾਰਮ ਤੇ ਆਏਗੀ| ਇਸ ਤੋਂ ਬਾਅਦ ਪਲੇਟਫਾਰਮ ਬਦਲਣ ਕਾਰਨ ਭਗਦੜ ਦੀ ਸਥਿਤੀ ਪੈਦਾ ਹੋ ਗਈ| ਇਸ ਭਗਦੜ ਵਿੱਚ ਇਕ ਯਾਤਰੀ ਦੀ ਮੌਤ ਹੋ ਗਈ| ਯਾਤਰੀ ਦੀ ਮੌਤ ਤੋਂ ਬਾਅਦ ਗੁੱਸਾਏ ਲੋਕਾਂ ਨੇ ਟਰੈਕ ਜਾਮ ਕਰ ਦਿੱਤਾ ਅਤੇ ਟ੍ਰੇਨ ਵਿੱਚ ਅੱਗ ਲਗਾਉਣ ਦੀ ਧਮਕੀ ਦੇਣ ਲੱਗੇ| ਹਾਦਸੇ ਤੋਂ ਬਾਅਦ ਜੀ.ਆਰ.ਪੀ. ਅਤੇ ਆਰ.ਪੀ.ਐਫ. ਨਾਲ ਸਿਵਲ ਪੁਲੀਸ ਵੀ ਪੁੱਜੀ ਅਤੇ ਕਿਸੇ ਤਰ੍ਹਾਂ ਲੋਕਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ|

Leave a Reply

Your email address will not be published. Required fields are marked *