ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਲਈ ਟਰਾਇਲ 25 ਅਗਸਤ ਨੂੰ

ਐਸ. ਏ. ਐਸ ਨਗਰ, 21 ਅਗਸਤ (ਸ.ਬ.) ਮੁਹਾਲੀ ਜਿਲ੍ਹੇ ਤੋਂ ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ 31 ਅਗਸਤ ਅਤੇ 1 ਸਤੰਬਰ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਕਰਵਾਈ ਜਾ ਰਹੀ ਹੈ ਦੀ ਚੋਣ 25 ਅਗਸਤ ਨੂੰ ਸ਼ਾਮ 4 ਵਜੇ ਫੇਜ਼-8, ਦੁਸ਼ਿਹਰਾ ਗਰਾਉਂਡ ਦੇ 400 ਮੀਟਰ ਟਰੈਕ ਤੇ ਅਥਲੀਟਾਂ ਦੇ ਟਰਾਇਲ ਲਏ ਜਾਣਗੇ| ਇਹ ਜਾਣਕਾਰੀ ਦਿੰਦਿਆਂ ਮੁਹਾਲੀ ਜਿਲ੍ਹਾ ਅਥਲੈਟਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਸਵਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਅੰਡਰ-18, ਅੰਡਰ-20 (ਲੜਕੇ-ਲੜਕੀਆਂ) ਅਤੇ ਓਪਨ ਕੈਟਾਗਿਰੀ ਵਿੱਚ ਮੈਨ-ਵੁਮੈਨ ਖਿਡਾਰੀ ਭਾਗ ਲੈ ਸਕਦੇ ਹਨ| ਉਹਨਾਂ ਦੱਸਿਆ ਕਿ ਖਿਡਾਰੀਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਨਾਲ ਆਪਣੀ ਜਨਮ ਮਿਤੀ ਦਾ ਸਬੂਤ ਨਾਲ ਲੈ ਕੇ ਆਉਣ| ਚੁਣੀ ਹੋਈ ਟੀਮ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਜਿਲ੍ਹੇ ਦੀ ਪ੍ਰਤੀਨਿਧਤਾ ਕਰੇਗੀ|

Leave a Reply

Your email address will not be published. Required fields are marked *