ਓਬਾਮਾ ਨਾਲ ਹੋਈ ਚੰਗੀ ਗੱਲਬਾਤ : ਟਰੰਪ

ਵਾਸ਼ਿੰਗਟਨ, 29 ਦਸੰਬਰ (ਸ.ਬ.) ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਨ੍ਹਾਂ ਦੀ ਚੰਗੀ ਗੱਲਬਾਤ ਹੋਈ ਹੈ| ਟਰੰਪ ਨੇ ਕਿਹਾ,”ਉਨ੍ਹਾਂ ਨੇ ਮੈਨੂੰ ਫੋਨ ਕੀਤਾ| ਸਾਡੇ ਵਿਚਕਾਰ ਬਹੁਤ-ਬਹੁਤ ਚੰਗੀ ਗੱਲਬਾਤ ਹੋਈ…ਕਈ ਮੁੱਦਿਆਂ ਤੇ…ਇਹ ਇਕ ਬਹੁਤ- ਬਹੁਤ ਵਧੀਆ ਫੋਨ ਕਾਲ ਸੀ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਕਈ ਮੁੱਦਿਆਂ ਤੇ ਗੱਲਬਾਤ ਕੀਤੀ|
ਉਨ੍ਹਾਂ ਕਿਹਾ,”ਸੱਤਾ ਵਿੱਚ ਬਦਲਾਅ ਦੇ ਦੌਰ ਵਿੱਚ ਸਾਡੇ ਕਰਮਚਾਰੀ ਵਰਤਮਾਨ ਪ੍ਰਸ਼ਾਸਨ ਤੋਂ ਚੰਗੀ ਤਰ੍ਹਾਂ ਮਿਲੇ ਹਨ ਅਤੇ ਮੈਂ ਵੀ ਚੀਜ਼ਾਂ ਨੂੰ ਠੀਕ ਸਮਝ ਰਿਹਾ ਹਾਂ|” ਇਸ ਤੋਂ ਪਹਿਲਾਂ ਟਰੰਪ ਨੇ ਓਬਾਮਾ ਤੇ ਦੋਸ਼ ਲਗਾਉਂਦੇ ਹੋਏ ਟਵੀਟ ਕੀਤਾ ਸੀ ਕਿ ‘ਰਾਸ਼ਟਰਪਤੀ ਓਬਾਮਾ ਦੇ ਭੜਕਾਊ ਭਾਸ਼ਣਾਂ ਅਤੇ ਰੁਕਾਵਟਾਂ ਦੇ ਬਾਅਦ ਵੀ ਮੈਂ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਲੱਗ ਨਹੀਂ ਰਿਹਾ ਹੈ ਕਿ ਇਹ ਬਦਲਾਅ ਠੀਕ ਤਰ੍ਹਾਂ ਹੋਵੇਗਾ|’

Leave a Reply

Your email address will not be published. Required fields are marked *