ਓਬਾਮਾ ਨੇ ਨੇਤਾਵਾਂ ਨੂੰ ਭੜਕਾਊ ਸ਼ਬਦਾਂ ਤੋਂ ਬਚਣ ਲਈ ਕੀਤੀ ਅਪੀਲ

Dallas : President Barack Obama speaks an interfaith memorial service for the fallen police officers and members of the Dallas community, Tuesday, July 12, 2016, at the Morton H. Meyerson Symphony Center in Dallas. AP/PTI(AP7_13_2016_000006A)

ਵਾਸ਼ਿੰਗਟਨ, 18 ਜੁਲਾਈ (ਸ.ਬ.) ਬੇਟਨ ਰੂਜ ਵਿਚ ਹੋਈ ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਅੱਜ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਨੂੰ ‘ਬੁਜਦਿਲਾਨਾ’ ਹਮਲਾ ਕਰਾਰ ਦਿੱਤਾ ਹੈ ਅਤੇ ਰਾਸ਼ਟਰੀ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ| ਇਸ ਦੇ ਨਾਲ ਹੀ ਓਬਾਮਾ ਨੇ ਅਮਰੀਕੀ ਜਨਤਾ ਅਤੇ ਨੇਤਾਵਾਂ ਤੋਂ ਭੜਕਾਓ ਸ਼ਬਦਾਂ ਤੋਂ ਬਚਣ ਲਈ ਅਤੇ ਦੇਸ਼ ਨੂੰ ਵੱਡਣ ਦੀ ਜਗ੍ਹਾ ਇਕ ਜੁੱਟ ਰੱਖਣ ਤੇ ਧਿਆਨ ਕਂੇਦਰਿਤ ਕਰਨ ਦੀ ਅਪੀਲ ਕੀਤੀ ਹੈ| ਲੁਸੀਯਾਨਾ ਦੇ ਬੇਟਨ ਰੂਜ ਵਿਚ ਇਕ ਪੂਰਵ ਅਫਰੀਕੀ-ਅਮਰੀਕਾ ਮਰੀਨ ਵਲੋਂ ਤਿੰਨ ਪੁਲੀਸ ਅਧਿਕਾਰੀਆਂ ਦੀ ਹੱਤਿਆ ਕੀਤੇ ਜਾਣ ਦੇ ਬਾਅਦ ਓਬਾਮਾ ਦੇ ਵਾਈਟ ਹਾਊਸ ਤੋਂ ਦੇਸ਼ ਦੇ ਨਾਂ ਜਾਰੀ ਇਕ ਸੰਦੇਸ਼ ਵਿਚ ਕਿਹਾ, ਤੁਸੀਂ ਕਿਸੇ ਵੀ ਨਸਲ, ਰਾਜਨੀਤਿਕ ਪਾਰਟੀ, ਪੇਸ਼ੇ ਜਾਂ ਸੰਗਠਨ ਦੇ ਕਿਉਂ ਨਾ ਹੋਵੋ| ਇਸ ਸਮੇਂ ਹਰ ਕਿਸੇ ਨੂੰ ਇਸ ਤਰ੍ਹਾਂ ਦੇ ਸ਼ਬਦ ਅਤੇ ਗਤੀਵਿਧੀਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜੋ ਇਸ ਦੇਸ਼ ਨੂੰ ਵੱਡਣ ਦੀ ਜਗ੍ਹਾ ਇੱਕ ਜੁੱਟ ਕਰ ਸਕਦੇ ਹੋਣ| ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਪੁਲੀਸ ਤੇ ਕੀਤੇ ਗਏ ਹਮਲੇ ਅਸਲ ਵਿਚ ਸਾਡੇ ਤੇ ਕੀਤੇ ਗਏ ਹਮਲੇ ਹਨ| ਇਹ ਕਾਨੂੰਨ ਦੇ ਉਸ ਸ਼ਾਸਨ ‘ਤੇ ਕੀਤੇ ਗਏ ਹਮਲੇ ਹਨ, ਜੋ ਸਮਾਜ ਨੂੰ ਸੰਭਵ ਬਣਾਉਂਦੇ ਹਨ| ਓਬਾਮਾ ਨੇ  ਇਸਤੋਂ ਪਹਿਲਾਂ  ਦਿੱਤੇ ਗਏ ਇਕ ਬਿਆਨ ਵਿਚ ਪੁਲੀਸ ਅਧਿਕਾਰੀਆਂ ਤੇ ਕੀਤੀ ਗਈ ਗੋਲਾਬਾਰੀ ਨੂੰ ‘ਇਕ ਬੁਜਦਿਲਾਨਾ ਅਤੇ ਘਟੀਆ ਹਮਲਾ ਦੱਸਦੇ ਹੋਏ ਕਿਹਾ ਸੀ ਕਿ,’ ਇਕ ਦੇਸ਼ ਦੇ ਤੌਰ ਤੇ ਅਸੀਂ ਇਸ ਗੱਲ ਨੂੰ ਲੈ ਕੇ ਬੜਬੋਲੇਪਣ ਅਤੇ ਸਪੱਸ਼ਟ ਰਹਿਣਾ ਹੈ ਕਿ ਕਾਨੂੰਨ-ਵਿਵਸਥਾ ਦੇ ਖਿਲਾਫ ਹਿੰਸਾ ਨੂੰ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ ਦੱਸਿਆ ਜਾ ਸਕਦਾ| ਬੰਦੂਕਬਾਰੀ ਨੇ ਤਿੰਨ ਹੋਰ ਪੁਲਸ ਅਧਿਕਾਰੀਆਂ ਨੂੰ ਜ਼ਖਮੀ ਵੀ ਕਰ ਦਿੱਤਾ ਸੀ| ਕਲੀਵਲੈਂਡ ਵਿਚ ਰਿਪਬਲਿਕ ਕਨਵੈਨਸ਼ਨ ਦੀ ਪੂਰਬਲੀ ਸ਼ਾਮ ਤੇ ਪੂਰੇ ਦੇਸ਼ ਨੂੰ ਹਿਲਾ ਦੇਣ ਵਾਲੇ ਇਸ ਹਮਲੇ ਦਾ ਜਿੰਮੇਦਾਰ ਬੰਦੂਕਬਾਰੀ ਤੋਂ ਵੀ ਮਾਰਿਆ ਗਿਆ ਸੀ|

Leave a Reply

Your email address will not be published. Required fields are marked *